ਮਲੋਟ, 19 ਜੂਨ (ਅਜਮੇਰ ਸਿੰਘ ਬਰਾੜ)-ਸਵਾਮੀ ਸਤਿਆਨੰਦ ਨੂੰ ਰਾਮ ਨਾਮ ਦੀ ਬਾਣੀ ਪ੍ਰਾਪਤ ਹੋਣ ਦੇ 100 ਸਾਲ ਪੂਰੇ ਹੋਣ 'ਤੇ ਸ੍ਰੀ ਵੈਸ਼ਨੂੰ ਦੁਰਗਾ ਮੰਦਰ ਮਲੋਟ ਮੇਨ ਬਾਜ਼ਾਰ ਗਲੀ ਨੰਬਰ 6 ਵਿਖੇ ਵੀ ਅੰਮਿ੍ਤਵਾਣੀ ਪਾਠ ਅਤੇ ਭਜਨ ਸੰਧਿਆ ਹੋਈ | ਇਸ ਮੌਕੇ ਸ੍ਰੀ ਰਾਮ ਸ਼ਰਣਮ ਮੰਦਰ ਮਲੋਟ ਦੇ ਮੁੱਖ ਸੇਵਾਦਾਰ ਡਾ. ਪ੍ਰੇਮ ਡੂਮਡਾ, ਪ੍ਰਵਕਤਾ ਰਜਿੰਦਰ ਛਾਬੜਾ, ਪ੍ਰਵਕਤਾ ਵੇਦ ਭਟੇਜਾ ਨੇ ਕਿਹਾ ਕਿ ਉਹ ਬੜੇ ਭਾਗਾਂ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਰਾਮ ਨਾਮ ਦੀ ਬਾਣੀ ਉਚਾਰਨ ਕਰਨ ਤੇ ਸੁਣਨ ਦਾ ਮੌਕਾ ਮਿਲਦਾ ਹੈ | ਇਸ ਦੌਰਾਨ ਭਜਨ ਗਾਇਕਾ ਕੁਮਾਰੀ ਰਿੰਕੂ, ਨਿਰਮਲਾ ਬਾਂਸਲ, ਸ਼ੈਫੀ ਤਨੇਜਾ, ਪ੍ਰੀਆ ਨੇ ਆਪਣੀ ਸੁਰੀਲੀ ਅਵਾਜ਼ ਵਿਚ ਰਾਮ ਨਾਮ ਦੀ ਬਾਣੀ ਤੇ ਭਜਨਾਂ ਦਾ ਗੁਣਗਾਨ ਕਰਕੇ ਆਈ ਸੰਗਤ ਨੂੰ ਨਿਹਾਲ ਕੀਤਾ | ਇਸ ਦੌਰਾਨ ਸ੍ਰੀ ਵੈਸ਼ਨੂੰ ਦੁਰਗਾ ਮੰਦਰ ਦੇ ਪ੍ਰਧਾਨ ਜਗਜੀਵਨ ਸੁਖੀਜਾ, ਰਾਜ ਰੱਸੇਵੱਟ, ਸੁਰਿੰਦਰ ਛਾਬੜਾ, ਚੰਦਰ ਮੋਹਨ ਡੋਡਾ, ਵਿਲਸਨ ਵਾਟਸ, ਕਿ੍ਸ਼ਨ ਗੋਪਾਲ ਛਾਬੜਾ ਨੇ ਆਈ ਸੰਗਤ ਦਾ ਸਵਾਗਤ ਕਰਦੇ ਹੋਏ ਧੰਨਵਾਦ ਵੀ ਕੀਤਾ | ਸ੍ਰੀ ਰਾਮ ਸ਼ਰਣਮ ਮੰਦਰ ਮਲੋਟ ਦੇ ਮੁੱਖ ਸੇਵਾਦਾਰ ਡਾ. ਪ੍ਰੇਮ ਡੂਮਡਾ, ਰਜਿੰਦਰ ਛਾਬੜਾ, ਵੇਦ ਭਟੇਜਾ ਨੇ ਦੱਸਿਆ ਕਿ 20 ਜੂਨ ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ 7 ਤੋਂ ਲੈ ਕੇ 8:15 ਤੱਕ ਸਮੂਹਿਕ ਸ੍ਰੀ ਅੰਮਿ੍ਤਵਾਣੀ ਪਾਠ ਅਤੇ ਭਜਨ ਸੰਧਿਆ ਸ੍ਰੀ ਕਿ੍ਸ਼ਨਾ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਹੋਵੇਗੀ |