06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਉਮੇਸ਼ ਗਰਗ ਸਰਬਸੰਮਤੀ ਨਾਲ ਪ੍ਰਧਾਨ ਬਣੇ

ਅਜੀਤ ਡੈਸਕ 23-09-2025

ਕੋਟਕਪੂਰਾ, 22 ਸਤੰਬਰ (ਮੇਘਰਾਜ)-ਬੀਤੇ ਦਿਨ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੀ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਇਸ ਮੀਟਿੰਗ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸਰਬਸੰਮਤੀ ਨਾਲ ਉਮੇਸ਼ ਗਰਗ ਨੂੰ ਆੜ੍ਹਤੀਆ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਉਮੇਸ਼ ਗਰਗ ਨੇ ਸਮੂਹ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਆੜ੍ਹਤੀ ਦੀ ਸਮੱਸਿਆਵਾਂ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਯਤਨ ਕਰਨਗੇ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਚੇਅਰਮੈਨ ਮਹੇਸ਼ ਕਟਾਰੀਆ, ਨੈਪੀ ਕਟਾਰੀਆ, ਪ੍ਰਵੀਨ ਗਰਗ, ਬੌਬੀ ਬਾਂਸਲ, ਨਿਤਿਨ ਗਰਗ, ਬਿੱਟੂ ਬਾਂਸਲ, ਸੰਜੇ ਮਿੱਤਲ, ਰੂਬੀ, ਹਰੀ ਕ੍ਰਿਸ਼ਨ ਗੋਇਲ, ਮਹਿੰਦਰ ਪਾਲ ਲੱਕੀ, ਸੰਦੀਪ ਗਾਬਾ, ਮੁਨੀਮ ਐਸੋੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਪ੍ਰਕਾਸ਼, ਰਮੇਸ਼ ਗਾਬਾ ਸਮੇਤ ਹੋਰ ਵੀ ਆੜ੍ਹਤੀਏ ਤੇ ਮੁਨੀਮ ਹਾਜ਼ਰ ਸਨ | ਇਸ ਉਪਰੰਤ ਮੁਨੀਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬ੍ਰਹਮ ਪ੍ਰਕਾਸ਼, ਵਾਈਸ ਪ੍ਰਧਾਨ ਕੇਵਲ ਸਿੰਘ, ਵਾਈਸ ਚੇਅਰਮੈਨ ਰਮੇਸ਼ ਸ਼ਰਮਾ, ਸੱਕਤਰ ਰਮੇਸ਼ ਗਾਬਾ, ਹਰੀ ਕ੍ਰਿਸ਼ਨ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਗਗਨਦੀਪ ਸ਼ਰਮਾ ਤੇ ਹੋਰ ਮੁਨੀਮ, ਗੱਲਾ ਮਜ਼ਦੂਰ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਬੱਬੂ, ਪ੍ਰਧਾਨ ਕਾਲਾ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਕੈਰੋਂ ਵਲੋਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗਰਗ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਮੰਡੀ 'ਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਨਿਖਿਲ, ਸੰਜੇ ਮਿੱਤਲ, ਮਨਜੀਤ ਸਿੰਘ, ਮਨਦੀਪ ਸਿੰਘ ਵੜਿੰਗ, ਰੂਬੀ ਛਾਬੜਾ, ਪ੍ਰਵੀਨ ਗਰਗ, ਨਿਰਮਲ ਸਿੰਘ, ਨਿਰਮਲ ਬਾਂਸਲ, ਸਾਈਅਮ ਗੋਇਲ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਸੰਬੰਧੀ ਮਨਾਏ ਜਾ ਰਹੇ ਸੇਵਾ ਹਫ਼ਤਾ ਦੌਰਾਨ ਬੂਟੇ ਵੰਡੇ ਅਗਲੀ ਖ਼ਬਰ ਗੁਜਰਾਤ ਗੈਸ ਕੰਪਨੀ 'ਤੇ ਬਿਨਾਂ ਮਨਜੂਰੀ ਪਾਈਪ ਲਾਈਨ ਵਿਛਾਉਣ ਦੇ ਦੋਸ਼, ਲੋਕਾਂ ਨੇ ਕੰਮ ਰੋਕਿਆ •ਸਰਪੰਚ ਨਾਲ ਕੀਤਾ 'ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।