10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੇਲਰ ਮਸ਼ੀਨਾਂ ਵਾਲਿਆਂ ਵਲੋਂ ਭਲਾਈਆਣਾ ਵਿਖੇ ਬਠਿੰਡਾ-ਮੁਕਤਸਰ ਰੋਡ 'ਤੇ ਆਵਾਜਾਈ ਠੱਪ

ਅਜੀਤ ਡੈਸਕ 20-10-2025
ਗਿੱਦੜਬਾਹਾ, 19 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਿਲੰਕ ਰੋਡਜ਼ ਦੇ ਨਿਰਮਾਣ ਦੇ ਚੱਲਦਿਆਂ ਬੇਲਰ ਮਸ਼ੀਨ ਮਾਲਿਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਬੇਲਰ ਮਾਲਿਕਾਂ ਨੇ ਪਿੰਡ ਭਲਾਈਆਣਾ ਵਿਖੇ ਬਠਿੰਡਾ-ਮੁਕਤਸਰ ਰੋਡ 'ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ | ਬੇਲਰ ਮਾਲਿਕਾਂ ਦੇ ਇਸ ਪ੍ਰਦਰਸ਼ਨ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਆਪਣੀ ਹਿਮਾਇਤ ਦਿੱਤੀ ਗਈ | ਇਸ ਸਬੰਧੀ ਬੇਲਰ ਮਸ਼ੀਨਾਂ ਦੇ ਮਾਲਕ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਬਸੰਤ ਸਿੰਘ ਤੇ ਜਸਵਿੰਦਰ ਸਿੰਘ ਭਲਾਈਆਣਾ ਅਤੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਕਿਸਾਨਾ ਵਲੋਂ ਤਿਆਰ ਕੀਤੀਆਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਨੂੰ ਪਹਿਲਾਂ ਰੁਪਾਣਾ ਵਿਖੇ ਡੰਪ ਕੀਤਾ ਜਾਂਦਾ ਸੀ ਪ੍ਰੰਤੂ ਹੁਣ ਇਹ ਡੰਪ ਕੋਟਭਾਈ ਵਿਖੇ ਬਣਾ ਦਿੱਤਾ ਗਿਆ ਹੈ | ਝੋਨੇ ਦੇ ਸੀਜਨ ਦੌਰਾਨ ਹੀ ਪ੍ਰਸ਼ਾਸਨ ਵਲੋਂ ਪਿੰਡ ਭਲਾਈਆਣਾ ਤੋਂ ਰੁਖ਼ਾਲਾ ਵਾਇਆ ਗੁਪਤਸਰ ਸਾਹਿਬ ਅਤੇ ਪਿੰਡ ਸਾਹਿਬਚੰਦ ਦੇ ਨਜ਼ਦੀਕ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗੱਠਾਂ ਲੈ ਕੇ ਜਾਣ ਵਾਲੇ ਟਰਾਲਾ ਮਾਲਿਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ | ਬੇਲਰ ਮਸ਼ੀਨ ਮਾਲਿਕਾਂ ਨੇ ਦੱਸਿਆ ਇਸ ਮਜ਼ਬੂਰੀ ਕਾਰਨ ਅੱਜ ਉਨ੍ਹਾਂ ਨੂੰ ਆਵਾਜਾਈ ਠੱਪ ਕਰਕੇ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਹੈ | ਉੱਧਰ ਧਰਨੇ ਵਾਲੀ ਜਗ੍ਹਾ 'ਤੇ ਪੁੱਜੇ ਥਾਣਾ ਕੋਟਭਾਈ ਦੇ ਐਸ.ਐਚ.ਓ. ਜਸਵੀਰ ਸਿੰਘ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਦੀ ਐਸ.ਡੀ.ਐਮ. ਗਿੱਦੜਬਾਹਾ ਜਸਪਾਲ ਸਿੰਘ ਬਰਾੜ ਨਾਲ ਫੋਨ 'ਤੇ ਗੱਲਬਾਤ ਕਰਵਾਈ ਜਿਨ੍ਹਾਂ ਝੋਨੇ ਦੇ ਸੀਜਨ ਦੌਰਾਨ ਸੜਕਾਂ ਦਾ ਕੰਮ ਇਕ ਮਹੀਨੇ ਲਈ ਬੰਦ ਕਰਵਾਉਣ ਅਤੇ ਗੱਠਾਂ ਦੇ ਟਰਾਰਿਆ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਧਰਨਾਕਾਰੀਆਂ ਵਲੋਂ ਧਰਨਾ ਹਟਾਇਆ ਗਿਆ ਅਤੇ ਆਜਾਵਾਈ ਮੁੜ ਬਹਾਲ ਹੋਈ |
ਪਿਛਲੀ ਖ਼ਬਰ ਟਰੱਕ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ 'ਚ ਮਠਿਆਈ ਅਤੇ ਸਜਾਵਟੀ ਸਮਾਨ ਦੀਆਂ ਸਜੀਆਂ ਦੁਕਾਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।