10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਟਰੱਕ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਨੌਜਵਾਨ ਗੰਭੀਰ ਜ਼ਖ਼ਮੀ

ਅਜੀਤ ਡੈਸਕ 20-10-2025
ਬਾਜਾਖਾਨਾ, 19 ਅਕਤੂਬਰ (ਜਗਦੀਪ ਸਿੰਘ ਗਿੱਲ)-ਬਾਜਾਖਾਨਾ ਜੈਤੋ ਰੋਡ 'ਤੇ ਇਕ ਟਰੱਕ ਤੇ ਮੋਟਰਸਾਈਕਲ ਸਵਾਰ ਦੀ ਸਿੱਧੀ ਟੱਕਰ ਹੋਣ ਨਾਲ ਇਕ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਚੜਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਐਮਰਜੈਂਸੀ ਫ਼ੋਨ ਨੰਬਰ 'ਤੇ ਜੈਤੋ ਬਾਜਾਖਾਨਾ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਤੇ ਟਰੱਕ ਚਾਲਕ ਦੀ ਸਿੱਧੀ ਟੱਕਰ ਹੋ ਗਈ ਤੇ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਦੀ ਸੂਚਨਾ ਮਿਲੀ | ਸੂਚਨਾ ਮਿਲਦਿਆਂ ਹੀ ਸੋਸਾਇਟੀ ਦੇ ਮੀਤ ਸਿੰਘ ਮੀਤਾ, ਗੋਰਾ ਔਲਖ, ਬੱਬੂ ਮਾਲੜਾ ਐਂਬੂਲੈਂਸ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ | ਜਿੱਥੇ ਡਾਕਟਰ ਨਾ ਹੋਣ ਕਾਰਨ ਸਟਾਫ਼ ਨਰਸ ਰਮਨਦੀਪ ਜੈਤੋ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਪਰ ਵਾਰਿਸਾਂ ਦੀ ਮਰਜ਼ੀ ਅਨੁਸਾਰ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ | ਉਕਤ ਪੀੜ੍ਹਤ ਦੀ ਪਹਿਚਾਣ ਲਵਦੀਪ ਸਿੰਘ ਉਰਫ਼ ਲਵੀ (25 ਸਾਲ) ਸਪੁੱਤਰ ਰਾਜਿੰਦਰ ਸਿੰਘ ਵਾਸੀ ਬਾਜਾਖਾਨਾ ਵਜੋਂ ਹੋਈ | ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਇਕ ਭੈਣ ਦਾ ਭਰਾ ਹੈ ਅਤੇ ਕਿੱਤੇ ਵਜੋਂ ਫ਼ੋਟੋਗ੍ਰਾਫ਼ੀ ਦਾ ਕੰਮ ਕਰਦਾ ਸੀ |
ਪਿਛਲੀ ਖ਼ਬਰ ਸਾਬਕਾ ਜੇਲ੍ਹ ਮੰਤਰੀ ਉਪਿੰਦਰ ਸ਼ਰਮਾ ਨੇ ਭਗਵਾਨ ਪਰਸ਼ੂ ਰਾਮ ਮੰਦਿਰ ਲਈ ਇਕ ਲੱਖ ਰੁਪਏ ਦਾਨ ਦਿੱਤੇ ਅਗਲੀ ਖ਼ਬਰ ਬੇਲਰ ਮਸ਼ੀਨਾਂ ਵਾਲਿਆਂ ਵਲੋਂ ਭਲਾਈਆਣਾ ਵਿਖੇ ਬਠਿੰਡਾ-ਮੁਕਤਸਰ ਰੋਡ 'ਤੇ ਆਵਾਜਾਈ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।