06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜਗਮੀਤ ਬਰਾੜ ਨੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਨੂੰ ਦਿੱਤੀ ਵਧਾਈ

ਅਜੀਤ ਡੈਸਕ 28-12-2025
ਸ੍ਰੀ ਮੁਕਤਸਰ ਸਾਹਿਬ, 27 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੰਧਵਾਂ ਤੋਂ ਕਾਂਗਰਸ ਦੀ ਟਿਕਟ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਗਏ ਕਰਮ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜ਼ੋਨ ਸੰਮੇਵਾਲੀ ਤੋਂ ਬਲਾਕ ਸੰਮਤੀ ਮੈਂਬਰ ਚੁਣੇ ਗਏ ਜੱਜ ਸਿੰਘ ਸੰਮੇਵਾਲੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਜਿੱਤ ਦੀ ਖ਼ੁਸ਼ੀ ਵਿਚ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਜਗਮੀਤ ਸਿੰਘ ਬਰਾੜ ਨੇ ਦੋਵੇਂ ਚੁਣੇ ਗਏ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਰਾਜਨੀਤਕ ਭਵਿੱਖ ਦੀ ਕਾਮਨਾ ਕੀਤੀ | ਜ਼ਿਕਰਯੋਗ ਹੈ ਕਿ ਕਰਮ ਸਿੰਘ ਸੰਧਵਾਂ ਪੰਜਾਬ ਪੁਲਿਸ ਵਿਭਾਗ ਤੋਂ ਸਬ ਇੰਸਪੈਕਟਰ ਸੇਵਾ ਮੁਕਤ ਹੋਏ ਹਨ ਅਤੇ 25 ਸਾਲ ਤੋਂ ਵੱਧ ਸਮਾਂ ਜਗਮੀਤ ਸਿੰਘ ਬਰਾੜ ਦੀ ਸੁਰੱਖਿਆ ਡਿਊਟੀ ਵਿਚ ਤਾਇਨਾਤ ਰਹੇ ਅਤੇ ਜੱਜ ਸਿੰਘ ਸੇਵਾ ਮੁਕਤ ਏ.ਐੱਸ.ਆਈ. ਵੀ ਲੰਮਾ ਸਮਾਂ ਜਗਮੀਤ ਸਿੰਘ ਬਰਾੜ ਦੀ ਸੁਰੱਖਿਆ ਡਿਊਟੀ ਵਿਚ ਸੇਵਾਵਾਂ ਨਿਭਾਉਂਦੇ ਰਹੇ ਹਨ | ਇਸ ਮੌਕੇ ਡਿਪਟੀ ਸਿੰਘ ਕੋਠੇ ਵੜਿੰਗ ਸੇਵਾ ਮੁਕਤ ਸਬ ਇੰਸਪੈਕਟਰ ਪੰਜਾਬ ਪੁਲਿਸ ਵੀ ਹਾਜ਼ਰ ਸਨ |
ਪਿਛਲੀ ਖ਼ਬਰ 16ਵੇਂ ਭੰਡਾਰੇ ਦੀ ਸੇਵਾ ਲਈ ਸੇਵਾਦਾਰਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਬਿਰਧ ਆਸ਼ਰਮ ਵਿਖੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।