06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

16ਵੇਂ ਭੰਡਾਰੇ ਦੀ ਸੇਵਾ ਲਈ ਸੇਵਾਦਾਰਾਂ ਦਾ ਜਥਾ ਰਵਾਨਾ

ਅਜੀਤ ਡੈਸਕ 28-12-2025
ਗਿੱਦੜਬਾਹਾ, 27 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਮਾਂ ਵੈਸ਼ਨੂੰ ਦੇਵੀ ਇੰਟਰਨੈਸ਼ਨਲ ਫਾਊਾਡੇਸ਼ਨ ਵਲੋਂ ਕਟੜਾ ਵਿਖੇ 29 ਦਸੰਬਰ ਤੋਂ 1 ਜਨਵਰੀ ਤੱਕ ਲਗਾਏ ਜਾ ਰਹੇ ਚਾਰ ਰੋਜ਼ਾ 16ਵੇਂ ਵਿਸ਼ਾਲ ਭੰਡਾਰੇ ਲਈ ਗਿੱਦੜਬਾਹਾ ਤੋਂ ਭੰਡਾਰੇ ਵਿਚ ਸੇਵਾ ਕਰਨ ਸੰਬੰਧੀ ਸੇਵਾਦਾਰਾਂ ਦਾ ਇਕ ਜਥਾ ਮਾਂ ਵੈਸ਼ਨੂੰ ਦੇਵੀ ਕਟੜਾ ਲਈ ਰਵਾਨਾ ਹੋਇਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਂ ਵੈਸ਼ਨੂੰ ਦੇਵੀ ਇੰਟਰਨੈਸ਼ਨਲ ਫਾਊਾਡੇਸ਼ਨ ਬ੍ਰਾਂਚ ਗਿੱਦੜਬਾਹਾ ਦੇ ਮੈਂਬਰ ਚੰਚਲਦੀਪ ਸ਼ਰਮਾ ਵਿੱਕੀ ਨੇ ਦੱਸਿਆ ਕਿ ਫਾਊਾਡੇਸ਼ਨ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਜੈਨ ਤੇ ਮੈਂਬਰਾਂ ਦੀ ਅਗਵਾਈ ਵਿਚ ਹਰ ਸਾਲ ਚਾਰ ਰੋਜ਼ਾ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਵਿਸ਼ਾਲ ਭੰਡਾਰੇ ਦੌਰਾਨ ਹਰ ਰੋਜ਼ ਰਾਤ ਨੂੰ ਮਾਤਾ ਰਾਣੀ ਦੀ ਚੌਂਕੀ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਵਿਸ਼ਾਲ ਭੰਡਾਰੇ ਵਿਚ ਸੇਵਾ ਕਰਨ ਲਈ 16 ਸੇਵਾਦਾਰਾਂ ਦਾ ਜਥਾ ਪ੍ਰਾਚੀਨ ਸ੍ਰੀ ਗਊਸ਼ਲਾ ਮੰਦਰ ਵਿਖੇ ਪੂਜਾ ਅਰਚਨਾ ਕਰਨ ਤੋਂ ਬਾਅਦ ਕਟੜਾ ਲਈ ਰਵਾਨਾ ਹੋਇਆ | ਇਸ ਮੌਕੇ ਚੰਚਲਦੀਪ ਸ਼ਰਮਾਂ ਵਿੱਕੀ, ਕੈਲਾਸ਼ ਸ਼ਾਸਤਰੀ, ਹੁਮੇਸ਼ ਗੋਇਲ, ਵਿਜੇ ਬਾਂਸਲ, ਦਵਿੰਦਰ ਕੁਮਾਰ ਕਾਲਾ, ਵਿਨੋਦ ਸ਼ਰਮਾ, ਜੀਤ ਸਿੰਘ, ਤਰਸੇਮ ਲੋਹਾਕਾਰ, ਗਿੰਦਰ ਕੁਮਾਰ, ਅਕਬਰ, ਰਾਜਿੰਦਰ ਚੇਲੀ, ਭੁਪਿੰਦਰ ਸਿੰਘ, ਰਜਤ, ਗੌਰਵ ਗੋਰੂ ਅਤੇ ਨਰੇਸ਼ ਕੁਮਾਰ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਮਹਿਰਾ ਦੀ ਯਾਦ ਵਿਚ ਲੰਗਰ ਲਾਇਆ ਅਗਲੀ ਖ਼ਬਰ ਜਗਮੀਤ ਬਰਾੜ ਨੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।