ਕੋਟਕਪੂਰਾ, 20 ਜੂਨ (ਮੋਹਰ ਸਿੰਘ ਗਿੱਲ)-ਏ. ਐਸ. ਆਈ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਫ਼ਰੀਦਕੋਟ ਰੋਡ ਕੋਟਕਪੂਰਾ ਵੱਲ ਨੂੰ ਜਾ ਰਹੇ ਸੀ ਤਾਂ ਨੇੜੇ ਫੋਕਲ ਪੁਆਇੰਟ ਓਵਰਬਰਿੱਜ ਦੇ ਹੇਠ ਇਕ ਨੌਜਵਾਨ ਸਟਰੀਟ ਲਾਈਟਾਂ ਦੇ ਕੋਲ ਖੜ੍ਹਾ ਦਿਖਾਈ ਦਿੱਤਾ | ਜਿਸ ਨੇ ਪੁਲਿਸ ਨੂੰ ਦੇਖ ਕੇ ਘਬਰਾ ਕੇ ਆਪਣੇ ਪਹਿਨੀ ਕਾਲੇ ਰੰਗ ਦੀ ਲੋਅਰ ਦੀ ਸੱਜੀ ਜੇਬ ਵਿਚੋਂ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਥੱਲੇ ਸੁੱਟ ਦਿੱਤੀ ਅਤੇ ਭੱਜਣ ਲੱਗਾ | ਸਹਾਇਕ ਥਾਣੇਦਾਰ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਸਾਗਰ ਸਿੰਘ ਵਾਸੀ ਕੋਟਕਪੂਰਾ ਵਜੋਂ ਕਰਵਾਈ | ਪਾਰਦਰਸ਼ੀ ਲ਼ਿਫ਼ਾਫ਼ੀ ਦੀ ਤਲਾਸ਼ੀ ਕਰਨ 'ਤੇ ਉਸ ਵਿਚੋਂ 8 ਗਰਾਮ 500 ਮਿਲੀਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ