24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਵਿਦਾਇਗੀ ਪਾਰਟੀ ਕਰਵਾਈ

ਅਜੀਤ ਡੈਸਕ 21-06-2025
ਮਲੋਟ, 20 ਜੂਨ (ਪਾਟਿਲ)-ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਾਮਰਸ ਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਇਕ ਯਾਦਗਾਰੀ ਅਲਵਿਦਾ ਪਾਰਟੀ ਦਿੱਤੀ | ਵਿਦਾਇਗੀ ਪਾਰਟੀ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਸਾਂਝੇ ਰੂਪ ਵਿਚ ਮਿਸਟਰ ਫੇਅਰਵੈੱਲ ਬੀ.ਬੀ.ਏ. ਦਾ ਵਿਦਿਆਰਥੀ ਅਰਪਣ, ਮਿਸ ਫੇਅਰਵੈੱਲ ਬੀ.ਕਾਮ. ਦੀ ਵਿਦਿਆਰਥਣ ਅਰਮਾਨਪ੍ਰੀਤ ਕੌਰ, ਮਿਸ ਚਾਰਮਿੰਗ ਸਿਮਰ ਬੀ.ਬੀ.ਏ., ਮਿਸਟਰ ਹੈਂਡਸਮ ਅਰਮਾਨ ਕੁਮਾਰ, ਬੈੱਸਟ ਪਰਸਨੈਲਿਟੀ ਇਸ਼ਾਨ ਫੁਲੇਟਾ ਚੁਣੇ ਗਏ | ਇਸ ਮੌਕੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀ ਸਮਾਜ ਦੇ ਭਵਿੱਖ ਤੇ ਵਰਤਮਾਨ ਦੀ ਉਸਾਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਕ ਡਿਗਰੀ ਹਾਸਿਲ ਕਰਨ ਨਾਲ ਜ਼ਿੰਦਗੀ ਦੇ ਇਮਤਿਹਾਨ ਖ਼ਤਮ ਨਹੀਂ ਹੋ ਜਾਂਦੇ, ਸਗੋਂ ਚੁਣੌਤੀਆਂ ਹੋਰ ਵਧ ਜਾਂਦੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਹੋਰ ਵਧੇਰੇ ਸੰਘਰਸ਼ ਤੇ ਚੇਤਨਾ ਦੀ ਜ਼ਰੂਰਤ ਪੈਂਦੀ ਹੈ | ਇਸ ਮੌਕੇ ਪ੍ਰੋ. ਨਵਰੀਨ ਕੌਰ, ਪ੍ਰੋ. ਗੁਰਜੀਤ ਸਿੰਘ, ਪ੍ਰੋ. ਕੁਨਾਲ ਸਹਿਗਲ, ਪ੍ਰੋ. ਸਰਬਜੀਤ ਕੌਰ, ਪ੍ਰੋ. ਸਾਹਿਲ ਮਿੱਤਲ, ਪ੍ਰੋ. ਕਲਪਨਾ, ਪ੍ਰੋ. ਕਾਲਜ ਸੇਤੀਆ, ਪ੍ਰੋ. ਪਵਨ ਰੰਧਾਵਾ ਨੇ ਆਏ ਹੋਏ ਮਹਿਮਾਨਾਂ, ਕਾਲਜ ਮੈਨੇਜਮੈਟ ਮੈਂਬਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਬਿੱਲਾ ਸੰਧੂ, ਮੈਂਬਰ ਮਨਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਸੰਧੂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ, ਇਕ ਕਾਰ ਗੰਦੇ ਨਾਲੇ 'ਚ ਡਿੱਗੀ ਅਗਲੀ ਖ਼ਬਰ ਸਿਟੀ ਵਿਕਾਸ ਮੰਚ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।