ਸ੍ਰੀ ਮੁਕਤਸਰ ਸਾਹਿਬ, 20 ਜੂਨ (ਹਰਮਹਿੰਦਰ ਪਾਲ)-ਅੱਜ ਦੁਪਹਿਰ ਸਮੇਂ ਕੱਚਾ ਭਾਗਸਰ ਰੋਡ 'ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ, ਜਿਸ ਦੇ ਚੱਲਦਿਆਂ ਇਕ ਕਾਰ ਗੰਦੇ ਨਾਲੇ ਵਿਚ ਜਾ ਡਿੱਗੀ ਜਦਕਿ ਦੂਜੀ ਕਾਰ ਹਾਦਸਾ ਗ੍ਰਸਤ ਹੋ ਗਈ | ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਇਕ ਕਾਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਈ-20 ਕਾਰ ਚਾਲਕ ਸੋਨੂੰ ਜੋ ਕਿ ਪਿੰਡ ਬਧਾਈ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ ਅਤੇ ਬਲੈਨੋ ਕਾਰ ਸਵਾਰ ਅਜੇ ਤੇ ਪਿ੍ੰਸ ਜੋ ਕਿ ਮਾਰਕਿਟਿੰਗ ਦਾ ਕੰਮ ਕਰਦੇ ਹਨ, ਸ੍ਰੀ ਮੁਕਤਸਰ ਸਾਹਿਬ ਤੋਂ ਭਾਗਸਰ ਵੱਲ ਜਾ ਰਹੇ ਸੀ | ਜਦ ਇਹ ਭਾਗਸਰ ਵਾਲੀ ਸੜਕ ਮੁੜਨ ਲੱਗੇ ਤਾਂ ਪਿੰਡ ਭਾਗਸਰ ਵਾਲੇ ਪਾਸਿਓਾ ਸੋਨੂੰ ਦੀ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਦੀ ਟੱਕਰ ਬਲੈਨੋ ਕਾਰ ਨਾਲ ਹੋ ਗਈ ਅਤੇ ਕਾਰ ਟਕਰਾਉਂਦਿਆਂ ਸਾਰ ਨਾਲ ਬਹਿੰਦੇ ਗੰਦੇ ਨਾਲੇ ਵਿਚ ਜਾ ਡਿੱਗੀ | ਆਈ-20 ਕਾਰ ਦੇ ਏਅਰਬੈਗ ਖੁੱਲ੍ਹਣ ਕਾਰਨ ਸੋਨੂੰ ਦਾ ਬਚਾਅ ਰਿਹਾ ਅਤੇ ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਅਜੇ ਤੇ ਪਿ੍ੰਸ ਸਹੀ ਸਲਾਮਤ ਹਨ, ਇਨ੍ਹਾਂ ਦੀ ਗੱਡੀ ਨੁਕਸਾਨੀ ਗਈ ਹੈ |