22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਡੀਲਰਾਂ ਦੀ ਅਚਨਚੇਤ ਚੈਕਿੰਗ

ਅਜੀਤ ਡੈਸਕ 22-06-2025
ਸ੍ਰੀ ਮੁਕਤਸਰ ਸਾਹਿਬ, 21 ਜੂਨ (ਹਰਮਹਿੰਦਰ ਪਾਲ)-ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਐਕਟ ਅਨੁਸਾਰ ਨਾ ਕੰਮ ਕਰਨ ਵਾਲੇ ਡੀਲਰਾਂ 'ਤੇ ਵੱਡੇ ਪੱਧਰ 'ਤੇ ਕਾਰਵਾਈ ਚੱਲ ਰਹੀ ਹੈ | ਡਾ. ਕਰਨਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਲਰਾਂ ਦੀ ਚੈਕਿੰਗ ਦਾ ਮੰਤਵ ਕਿਸਾਨਾਂ ਨੂੰ ਸ਼ੁੱਧ, ਸਮੇਂ 'ਤੇ, ਪੱਕੇ ਬਿੱਲ ਅਤੇ ਬਿਨਾਂ ਕਿਸੇ ਲੁੱਟ-ਘਸੁੱਟ ਅਤੇ ਕਾਲਾ-ਬਾਜ਼ਾਰੀ ਦੇ ਖੇਤੀ ਵਸਤਾਂ ਮੁਹੱਈਆ ਕਰਵਾਉਣੀਆਂ ਹਨ | ਇਸੇ ਲੜੀ ਤਹਿਤ ਨਵੀਂ ਤੇ ਪੁਰਾਣੀ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਦੇ ਡੀਲਰ ਮੈਸ. ਗਰਗ ਸੇਲਜ਼ ਕਾਰਪੋਰੇਸ਼ਨ, ਗਰਗ ਟਰੇਡਿੰਗ ਕੰਪਨੀ, ਰਾਜੇਸ਼ ਫਰਟੀਲਾਈਜ਼ਰਜ ਅਤੇ ਗਾਜਾ ਨੰਦ ਐਂਡ ਕੰਪਨੀ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਦੇਖਣ ਵਿਚ ਆਇਆ ਕਿ ਦੋ-ਦੋ ਫਰਮਾਂ ਇਕੋ ਪਰੀਮਾਈਸਜ਼ 'ਤੇ ਕਾਰੋਬਾਰ ਕਰ ਰਹੀਆਂ ਹਨ ਅਤੇ ਖ਼ਾਦਾਂ ਤੇ ਦਵਾਈਆਂ ਦਾ ਰਿਕਾਰਡ ਗ਼ਲਤ ਜਾਂ ਅਧੂਰਾ ਪਾਇਆ ਗਿਆ | ਮੁੱਖ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖ਼ਾਦਾਂ ਤੇ ਦਵਾਈਆਂ ਦੀ ਸੇਲ ਬੰਦ ਕਰ ਦਿੱਤੀ ਗਈ ਅਤੇ ਸੈਂਪਲ ਭਰੇ ਗਏ | ਉਨ੍ਹਾਂ ਕਿਹਾ ਕਿ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਜਾਣਗੇ ਅਤੇ ਮਹਿਕਮੇ ਦੀ ਤਸੱਲੀ ਨਾ ਹੋਣ ਦੀ ਸੂਰਤ 'ਚ ਖ਼ਾਦ ਕੰਟਰੋਲ ਆਰਡਰ 1983 ਅਤੇ ਇਨਸੈਕਟੀਸਾਈਡਜ਼ ਐਕਟ 1968 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਡੀਲਰਾਂ ਦੀ ਮੀਟਿੰਗਾਂ ਤੇ ਟ੍ਰੇਨਿੰਗਾਂ ਕਰਕੇ ਦੱਸਿਆ ਜਾ ਚੁੱਕਾ ਹੈ ਕਿ ਐਕਟ ਅਨੁਸਾਰ ਕਾਰੋਬਾਰ ਕਿਵੇਂ ਕਰਨਾ ਹੈ | ਜੇਕਰ ਫ਼ਿਰ ਵੀ ਕੋਈ ਡੀਲਰ ਕੁਤਾਹੀ ਕਰਦਾ ਹੈ ਤਾਂ ਉਸ 'ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ | ਇਸ ਮੌਕੇ ਟੀਮ ਮੈਂਬਰ ਡਾ. ਜਸ਼ਨਪ੍ਰੀਤ ਸਿੰਘ ਬਰਾੜ, ਡਾ. ਸੁਖਜਿੰਦਰ ਸਿੰਘ, ਡਾ. ਹਰਜੀਤ ਸਿੰਘ, ਡਾ. ਸ਼ਵਿੰਦਰ ਸਿੰਘ ਅਤੇ ਡਾ. ਹਰਮਨਦੀਪ ਸਿੰਘ ਸਮੇਤ ਸਹਾਇਕ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸਿਵਲ ਹਸਪਤਾਲ ਦਾ ਦੌਰਾ ਅਗਲੀ ਖ਼ਬਰ ਹਰਦਿਆਲ ਸਿੰਘ ਸੰਧੂ (ਹੀਰਾ) ਦਾ ਕੈਨੇਡਾ ਵਿਖੇ ਹੋਇਆ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।