22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਹਰਦਿਆਲ ਸਿੰਘ ਸੰਧੂ (ਹੀਰਾ) ਦਾ ਕੈਨੇਡਾ ਵਿਖੇ ਹੋਇਆ ਅੰਤਿਮ ਸੰਸਕਾਰ

ਅਜੀਤ ਡੈਸਕ 22-06-2025
ਹਠੂਰ, 21 ਜੂਨ (ਜਸਵਿੰਦਰ ਸਿੰਘ ਛਿੰਦਾ)-ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਅਨਿਨ ਸੇਵਕ ਸੱਚਖੰਡਵਾਸੀ ਭਾਈ ਦਾਨ ਸਿੰਘ ਦੇ ਵੱਡੇ ਸਪੁੱਤਰ ਅਤੇ ਮਰਹੂਮ ਪਿ੍ੰ. ਗੁਰਮੁਖ ਸਿੰਘ ਸੰਧੂ ਤੇ ਸਾਬਕਾ ਐੱਸ.ਡੀ.ਐੱਮ. ਹਰਚਰਨ ਸਿੰਘ ਸੰਧੂ ਦੇ ਵੱਡੇ ਭਰਾ ਹਰਦਿਆਲ ਸਿੰਘ ਸੰਧੂ ਹੀਰਾ ਬੀਤੀ ਕੱਲ੍ਹ ਕੈਨੇਡਾ ਵਿਖੇ 85 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਅੱਜ ਵਿਨੀਪੈੱਗ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਉਸ ਦਾ ਨਾਂਅ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਨੇ ਰੱਖਿਆ ਸੀ | ਉਹ ਕਵੀਸ਼ਰੀ ਵੀ ਕਰਦੇ ਰਹੇ ਅਤੇ ਉਨ੍ਹਾਂ ਨੇ ਇਕ ਕਿਤਾਬ ਵੀ ਲਿਖੀ ਸੀ | ਉਹ ਕੈਨੇਡਾ ਵਿਚ ਪਹਿਲਾ ਪੰਜਾਬੀ ਸਕੂਲ ਖੋਲ੍ਹਣ ਵਾਲੇ ਇਨਸਾਨ ਸਨ | ਸੁਖਦੇਵ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਇਕ ਧੀ ਅਤੇ ਇਕ ਪੁੱਤਰ ਸੀ | ਪੁੱਤਰ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਹੁਣ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੇ ਪੋਤਰੇ ਦਾ ਵਿਆਹ ਹੋਣਾ ਸੀ ਕਿ ਉਹ ਅਚਾਨਕ ਅਕਾਲ ਚਲਾਣਾ ਕਰ ਗਏ |
ਪਿਛਲੀ ਖ਼ਬਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਡੀਲਰਾਂ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਸਾਬਕਾ ਏਅਰ ਫੋਰਸ ਮੁਲਾਜ਼ਮਾਂ ਦੀ ਨਿਰਸੁਆਰਥ ਸੇਵਾ ਨਾਲ ਸਜੀਆਂ ਧਾਰਮਿਕ ਸਥਾਨਾਂ ਦੀਆਂ ਫੁੱਲਵਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।