ਜੈਤੋ, 22 ਜੂਨ (ਗੁਰਮੀਤਪਾਲ ਰੌੜੀਕਪੂਰਾ)-ਉੱਘੇ ਪੰਜਾਬੀ ਲੇਖਕ ਅਤੇ ਨਿਰਦੇਸ਼ਕ ਜਗਦੇਵ ਸਿੰਘ ਢਿੱਲੋਂ ਵਲੋਂ ਸੰਚਾਲਿਤ ਦੇਵ ਲੋਕ ਕਲਾ ਅਤੇ ਖੋਜ ਕੇਂਦਰ ਮੰਚ ਜੈਤੋ ਵਲੋਂ ਅੱਜ ਨਵੀਂ ਪੰਜਾਬੀ ਫ਼ਿਲਮ 'ਕੂਹਣੀ ਮੋੜ' ਦੇ ਸੰਬੰਧ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਫ਼ਿਲਮ ਦਾ ਪੋਸਟਰ ਤੇ ਟ੍ਰੇਲਰ ਜਾਰੀ ਕੀਤਾ ਗਿਆ | ਪ੍ਰੋਡਿਊਸਰ ਜਗਦੇਵ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਫ਼ਿਲਮ 'ਕੂਹਣੀ ਮੋੜ' ਉੱਘੇ ਅਦਾਕਾਰ ਭਾਰਤੀ ਦੱਤ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ, ਜੋ ਕਿ ਅਜੋਕੇ ਪੰਜਾਬ ਦੇ ਹਾਲਾਤਾਂ ਨੂੰ ਕਲਾਤਮਿਕ ਤਰੀਕੇ ਨਾਲ ਦਰਸਾਉਂਦੀ ਹੈ | ਇਹ ਫ਼ਿਲਮ 24 ਜੂਨ ਨੂੰ ਸ਼ਾਮ ਦੇ 5 ਵਜੇ ਯੂ ਟਿਊਬ ਚੈਨਲ 'ਦੇਵ ਲੋਕ ਆਰਟਸ ਪ੍ਰੋਡਕਸ਼ਨ 'ਤੇ ਰਿਲੀਜ਼ ਕੀਤੀ ਜਾਵੇਗੀ | ਇਸ ਫਿਲਮ ਵਿਚ ਮੌਂਟੀ ਸ਼ਰਮਾ, ਗਗਨਦੀਪ, ਧਰਮਿੰਦਰ ਬਨੀ, ਗਗਨ ਸੰਧੂ, ਐਂਜਲੀਨਾ ਰਾਜਪੂਤ, ਰਣਜੀਤ ਬਰਾੜ, ਦਵਿੰਦਰ ਬਾਬੂ, ਜਸਵੰਤ ਗਿੱਲ, ਡਾਕਟਰ ਬਲਵਿੰਦਰ, ਸਿੰਘ ਦੇਵਅੰਸ਼, ਨੇਹਾ ਸ਼ਰਮਾ ਅਤੇ ਜਸਵਿੰਦਰ ਸਿੰਘ ਆਦਿ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ | ਇਸ ਫ਼ਿਲਮ ਦੇ ਕੈਮਰਾਮੈਨ ਨਵਰੋਜ਼ ਢਿੱਲੋਂ, ਐਡੀਟਰ ਹਰਜੋਤ ਨਟਰਾਜ, ਮਿਊਜਿਕ ਸ਼ਰਨਜੀਤ ਸ਼ਾਨੂੰ ਅਤੇ ਇਸ ਫ਼ਿਲਮ ਦੀ ਡਬਿੰਗ ਬਿੱਟਾ ਸਟੂਡੀਓ ਫ਼ਰੀਦਕੋਟ ਅਤੇ ਵਾਈਜ਼ ਸਟੂਡੀਓ ਚੰਡੀਗੜ੍ਹ ਵਿਖੇ ਕੀਤੀ ਗਈ ਹੈ | ਉਨ੍ਹਾਂ ਸਰੋਤਿਆਂ ਨੂੰ ਇਸ ਫਿਮਲ ਰਾਹੀਂ ਪੰਜਾਬ ਦੇ ਅਜੋਕੇ ਹਲਾਤਾਂ ਬਾਰੇ ਸੁਨੇਹਾ ਦਿੱਤਾ ਹੈ |