ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਬਠਿੰਡਾ ਰੋਡ 'ਤੇ ਸਥਿਤ ਰੌਂਤਾ ਰਜਬਾਹੇ ਦੇ ਨਜ਼ਦੀਕ ਸੜਕ 'ਤੇ ਬਣੇ ਡੂੰਘੇ ਟੋਇਆਂ ਦੇ ਕਾਰਨ ਅਕਸਰ ਹੀ ਦੋ ਪਹੀਆ ਚਾਲਕਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਵਹੀਕਲ ਚਾਲਕ ਡਿਗਦੇ ਹੋਏ ਵੇਖੇ ਗਏ ਹਨ ਜਿਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗ ਚੁੱਕੀਆਂ ਹਨ ਪਰ ਸੰਬੰਧਿਤ ਮਹਿਕਮਾ ਸੜਕ ਦੀ ਮੁਰੰਮਤ ਕਰਵਾਉਣ ਦੀ ਥਾਂ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਇਥੇ ਦੱਸਣਾ ਜ਼ਰੂਰੀ ਹੈ ਕਿ ਕੁਝ ਸਾਲ ਪਹਿਲਾਂ ਬਾਜਾਖਾਨਾ ਚੌਂਕ ਤੋਂ ਲੈ ਕੇ ਰੌਂਤੇ ਰਜਬਾਹੇ ਤੱਕ ਸੀਵਰੇਜ ਪਾਇਆ ਗਿਆ ਸੀ, ਉਪਰੰਤ ਬਣਾਈ ਗਈ ਸੜਕ ਕਦੇ ਕਿਸੇ ਥਾਂ ਤੋਂ ਬਹਿ ਗਈ, ਕਦੇ ਕਿਸੇ ਥਾਂ 'ਤੇ ਟੋਏ ਪੈ ਗਏ, ਸਬੰਧੀ ਸੰਬੰਧਿਤ ਮਹਿਕਮੇ ਵਲੋਂ ਉਕਤ ਸੜਕ ਦੇ ਟੋਇਆਂ ਦਾ ਕੋਈ ਨੋਟਿਸ ਨਹੀਂ ਲਿਆ ਗਿਆ | ਲੋਕਾਂ ਨੇ ਪੰਜਾਬ ਸਰਕਾਰ ਤੇ ਵਿਜੀਲੈਂਸ ਵਿਭਾਗ ਤੋਂ ਇਸ ਸੜਕ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਸੜਕ ਦੀ ਤੁਰੰਤ ਮੁਰੰਮਤ ਦੀ ਮੰਗ ਕੀਤੀ ਹੈ |