ਲੰਬੀ, 22 ਜੂਨ (ਮੇਵਾ ਸਿੰਘ)- ਮਲੋਟ ਵਾਇਆ ਲੰਬੀ ਤੇ ਡੱਬਵਾਲੀ ਹੋ ਕੇ ਦਿੱਲੀ ਨੂੰ ਜਾਣ ਵਾਲਾ ਨੈਸ਼ਨਲ ਹਾਈਵੇ ਨੰ: 10 ਜਿਸ ਨੂੰ ਕਰੀਬ 2 ਤੋਂ ਢਾਈ ਸਾਲ ਪਹਿਲਾਂ ਚਾਰ ਮਾਰਗੀ ਬਣਾਉਣ ਸਮੇਂ ਮਲੋਟ ਤੋਂ ਡੱਬਵਾਲੀ ਦੇ ਵਿਚਕਾਰ ਕਾਫ਼ੀ ਸਾਰੇ ਦਰੱਖ਼ਤਾਂ ਦੀ ਬਲੀ ਦੇਣੀ ਪਈ | ਇਸ ਮਾਰਗ 'ਤੇ ਪੈਂਦੇ ਪਿੰਡ ਅਬੁੱਲਖੁਰਾਣਾ, ਮਾਹੂਆਣਾ, ਲੰਬੀ ਤੇ ਖਿਉਵਾਲੀ ਵਿਚ ਜ਼ਿਆਦਾ ਟਰੈਫਿਕ ਕਾਰਨ ਅਣਹੋਣੇ ਹਾਦਸਿਆਂ ਤੋਂ ਬਚਾਅ ਲਈ ਓਵਰਬਿ੍ਜ ਬਣਾਏ ਗਏ ਹਨ ਪ੍ਰੰਤੂ ਜੇਕਰ ਦੂਜੇ ਪਾਸੇ ਤੋਂ ਖਾਸਕਰ ਉਪਰੋਕਤ ਪਿੰਡਾਂ ਵਾਲਿਆਂ ਦੀ ਸੁਣੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਓਵਰਬਿ੍ਜ ਤੇ ਚਾਰ ਮਾਰਗੀ ਸੜਕ ਬਣਨ ਤੋਂ ਪਹਿਲਾਂ ਖਾਸਕਰ ਬੱਸ ਅੱਡਿਆਂ 'ਤੇ ਜੋ ਛਾਂਦਾਰ ਦਰੱਖਤ ਤੇ ਪਖਾਨੇ ਵਗੈਰਾ ਖਾਸਕਰ ਇੱਧਰੋਂ-ਉਧਰੋਂ ਆਉਣ ਜਾਣ ਵਾਲੀਆਂ ਸਵਾਰੀਆਂ ਲਈ ਬਣੇ ਸਨ, ਉਹ ਸਾਰੇ ਨੈਸ਼ਨਲ ਹਾਈਵੇ ਚਾਰ ਮਾਰਗੀ ਸੜਕ ਬਣਾਉਣ ਸਮੇਂ ਪਖਾਨੇ ਉੱਥੋਂ ਹਟਾ ਦਿੱਤੇ ਗਏ ਤੇ ਦਰੱਖਤ ਵੀ ਪੁੱਟ ਦਿੱਤੇ ਗਏ | ਇਸ ਤੋਂ ਬਾਅਦ ਨੈਸ਼ਨਲ ਹਾਈਵੇ ਅਧਿਕਾਰੀਆਂ ਵਲੋਂ ਬੱਸ ਅੱਡਿਆਂ 'ਤੇ ਨਾ ਕੋਈ ਨਵੇਂ ਦਰੱਖਤ ਤੇ ਨਾ ਹੀ ਪਖਾਨੇ ਵਗੈਰਾ ਬਣਾਏ ਗਏ ਹਨ ਤੇ ਜੋ ਬੱਸ ਅੱਡੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸਵਾਰੀਆਂ ਲਈ ਬਣਾਏ ਹਨ, ਉਹ ਓਵਰਬਿ੍ਜਾਂ ਦੇ ਨਾਲ ਨਾਲ ਬਣਾਈ ਗਈ ਸਰਵਿਸ ਰੋਡ 'ਤੇ ਬਣਾਏ ਹਨ | ਜਦੋਂ ਸਵਾਰੀਆਂ ਉਕਤ ਬੱਸ ਅੱਡਿਆਂ 'ਤੇ ਰੁਕਦੀਆਂ ਹਨ, ਤਾਂ ਬੱਸਾਂ ਦੇ ਡਰਾਈਵਰ ਬੱਸਾਂ ਨੂੰ ੰ ਸਰਵਿਸ ਰੋਡ 'ਤੇ ਬਣੇ ਅੱਡਿਆਂ ਜਿੱਥੇ ਸਵਾਰੀਆਂ ਖੜਦੀਆਂ ਹਨ, ਲਿਆਉਣ ਦੀ ਬਜਾਏ ਬੱਸਾਂ ਨੂੰ ੰ ਓਵਰਬਿ੍ਜਾਂ ਤੋਂ ਲੰਘਾ ਕੇ ਲੈ ਜਾਂਦੇ ਹਨ ਤੇ ਸਵਾਰੀਆਂ ਉੱਥੇ ਖੜੀਆਂ ਦੇਖਦੀਆਂ ਰਹਿ ਜਾਂਦੀਆਂ ਹਨ ਤੇ ਫ਼ਿਰ ਸਵਾਰੀਆਂ ਨੂੰ ਬੱਸਾਂ 'ਤੇ ਚੜ੍ਹਨ ਲਈ ਮਜਬੂਰੀਵਸ ਓਵਰਬਿ੍ਜਾਂ 'ਤੇ ਕੜਕਦੀ ਧੁੱਪ ਵਿਚ ਖੜਨਾ ਪੈਂਦਾ ਹੈ | ਹਾਲਾਂਕਿ ਕੁਝ ਮਿੰਨੀ ਬੱਸਾਂ ਵਾਲੇ ਜ਼ਰੂਰ ਸਰਵਿਸ ਰੋਡ 'ਤੇ ਬਣੇ ਬੱਸ ਅੱਡਿਆਂ 'ਤੇ ਆ ਕੇ ਸਵਾਰੀਆਂ ਨੂੰ ਚੜ੍ਹਾ ਕੇ ਲੈ ਜਾਂਦੇ ਹਨ | ਇਸ ਸੰਬੰਧੀ ਉਪਰੋਕਤ ਚਾਰੇ ਪਿੰਡਾਂ ਅਬੁੱਲਖੁਰਾਣਾ, ਮਾਹੂਆਣਾ, ਲੰਬੀ ਤੇ ਖਿਉਵਾਲੀ ਦੇ ਸਰਪੰਚਾਂ ਤੋਂ ਇਲਾਵਾ ਇਲਾਕੇ ਦੇ ਸਾਰੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਬੱਸਾਂ ਵਾਲੇ ਸਰਵਿਸ ਰੋਡ 'ਤੇ ਬੱਸਾਂ ਲਿਆ ਕੇ ਨੈਸ਼ਨਲ ਹਾਈਵੇ ਵਲੋਂ ਸਵਾਰੀਆਂ ਲਈ ਬਣਾਏ ਗਏ ਬੱਸ ਅੱਡਿਆਂ 'ਚੋਂ ਸਵਾਰੀਆਂ ਨੂੰ ਚੜ੍ਹਾਇਆ ਕਰਨ, ਜੇ ਨਹੀਂ ਤਾਂ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸਵਾਰੀਆਂ ਨੂੰ ਗਰਮੀ ਤੋਂ ਬਚਾਉਣ ਲਈ ਓਵਰਬਿ੍ਜਾਂ 'ਤੇ ਸਵਾਰੀਆਂ ਦੇ ਖੜਨ ਲਈ ਛਾਂ ਦਾ ਪਬ੍ਰੰਧ ਕੀਤਾ ਜਾਵੇ ਅਤੇ ਸਵਾਰੀਆਂ ਦੀ ਸਹੂਲਤ ਲਈ ਪਖਾਨੇ ਆਦਿ ਵੀ ਬਣਾਏ ਜਾਣ | ਜਦ ਇਸ ਸੰਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਅਰੁਨ ਕੁਮਾਰ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਵਾਰੀਆਂ ਦੇ ਬੱਸ ਅੱਡਿਆਂ ਦੀ ਸਹੂਲਤ ਦਾ ਮਸਲਾ ਹੈ, ਉਹ ਅਥਾਰਟੀ ਨੇ ਸਰਵਿਸ ਰੋਡ 'ਤੇ ਬਣਾ ਦਿੱਤੇ ਹਨ, ਦੂਸਰਾ ਵਾਸ਼ਰੂਮ ਐਨ.ਐਚ.ਆਈ. ਵਲੋਂ ਨੈਸ਼ਨਲ ਹਾਈਵੇ ਮਾਰਗ ਮਲੋਟ-ਡੱਬਵਾਲੀ 'ਤੇ ਪੈਂਦੇ ਟੋਲ ਪਲਾਜਾ ਮਾਹੂਆਣਾ ਤੋਂ ਇਲਾਵਾ ਪਿੰਡ ਭਾਗੂ ਤੇ ਮਹਿਣਾ ਦੇ ਨੇੜੇ ਨੈਸ਼ਨਲ ਮਾਰਗ ਉਪਰ ਸਫ਼ਰ ਕਰਨ ਵਾਲਿਆਂ ਵਾਸਤੇ ਬਣਾਏ ਹਨ | ਰਹੀ ਗੱਲ ਬੱਸਾਂ ਵਾਲਿਆਂ ਦੀ ਸਰਵਿਸ ਰੋਡ 'ਤੇ ਬਣੇ ਬੱਸ ਅੱਡਿਆਂ ਤੋਂ ਸਵਾਰੀਆਂ ਨੂੰ ਨਾ ਚੜ੍ਹਾਉਣ ਦੀ ਤਾਂ ਇਹ ਮਸਲਾ ਲੋਕਲ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਣਾ ਚਾਹੀਦਾ, ਤਾਂ ਜੋ ਬੱਸਾਂ ਵਾਲਿਆਂ ਨੂੰ ੂ ਹਦਾਇਤ ਕੀਤੀ ਜਾ ਸਕੇ ਤੇ ਖਾਸਕਰ ਓਵਰਬਿ੍ਜਾਂ ਦੇ ਸਾਈਡਾਂ 'ਤੇ ਬਣੀਆਂ ਸਰਵਿਸ ਰੋਡਾਂ 'ਤੇ ਬਣੇ ਬੱਸਾਂ ਅੱਡਿਆਂ 'ਤੇ ਖੜੀਆਂ ਸਵਾਰੀਆਂ ਨੂੰ ਬੱਸਾਂ ਵਿਚ ਚੜ੍ਹਾਉਣ | ਇਸ ਸਬੰਧੀ ਜਦੋਂ ਸਿਵਲ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ |