25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਕਿਸਾਨਾਂ ਦੀ ਹੋ ਰਹੀ ਲੁੱਟ 'ਤੇ ਖੇਤੀਬਾੜੀ ਮਹਿਕਮਾ ਚੁੱਪ-ਕ੍ਰਾਂਤੀਕਾਰੀ ਕਿਸਾਨ ਯੂਨੀਅਨ <br/>

ਅਜੀਤ ਡੈਸਕ 23-06-2025
ਨੱਥੂਵਾਲਾ ਗਰਬੀ, 22 ਜੂਨ (ਨਵਦੀਪ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਮੋਗਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਨੇ ਇਕ ਪੈ੍ਰੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਖਾਦ ਸੰਕਟ ਚੱਲ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ | ਸਰਕਾਰਾਂ ਜਾਣ ਬੁੱਝ ਕੇ ਕਿਸਾਨੀ ਲਈ ਔਕੜਾਂ ਖੜੀਆਂ ਕਰ ਰਹੀਆਂ ਹਨ | ਜਦ ਵੀ ਕਿਸਾਨ ਭਰਾ ਕੋਈ ਫ਼ਸਲ ਬੀਜਦਾ ਹੈ, ਜਾਂ ਉਸ ਨੂੰ ਬੀਜ ਨਹੀਂ ਮਿਲਦਾ | ਜੇ ਬੀਜ ਮਿਲਦਾ ਹੈ ਤਾਂ ਡਾਈ ਖਾਦ ਨਹੀਂ ਮਿਲਦੀ, ਜੇਕਰ ਮਿਲਦੀ ਹੈ ਤਾਂ ਬਲੈਕ ਵਿਚ ਜਾਂ ਫਿਰ ਸਮਾਨ ਕਿਸਾਨਾਂ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ, ਇਸ ਵਾਰ ਯੂਰੀਆ ਖਾਦ ਕਮੀ ਦਿਖਾਈ ਜਾ ਰਹੀ ਹੈ, ਨਾ ਸੁਸਾਇਟੀਆਂ ਨੂੰ ਪੂਰੀ ਖਾਦ ਮਿਲਦੀ ਹੈ, ਪਰ ਖਾਦ ਡੀਲਰ ਖਾਦ ਜਮਾਂ ਕਰੀ ਬੈਠੇ ਹਨ, ਖਾਦ ਨਾਲ ਬੇਲੋੜੀਆਂ ਚੀਜ਼ਾਂ ਦੇ ਰਹੇ ਹਨ | ਪਰ ਖੇਤੀਬਾੜੀ ਮਹਿਕਮਾ ਵੀ ਘੋੜੇ ਵੇਚ ਸੁੱਤਾ ਹੋਇਆ ਹੈ | ਜਮਾਂ ਖੋਰਾ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰ ਰਹੇ ਅਤੇ ਨਾ ਹੀ ਹਦਾਇਤਾਂ ਜਾਰੀ ਕਰ ਰਹੇ ਹਨ ਕਿ ਖਾਦ ਡੀਲਰ ਸਟਾਕ ਬੋਰਡ ਆਪਣੀ ਦੁਕਾਨ ਅੱਗੇ ਰੱਖਣ ਲਈ ਹੁਕਮ ਜਾਰੀ ਕਰਨ | ਹਰੇਕ ਸਾਲ ਹਜ਼ਾਰਾਂ ਏਕੜ ਦੇ ਕਰੀਬ ਖੇਤੀ ਯੋਗ ਜ਼ਮੀਨ ਘਟੀ ਜਾਦੀ ਹੈ, ਪਰ ਫਿਰ ਵੀ ਖਾਦ ਨਾ ਹਾੜੀ ਵਿਚ ਨਾ ਸਾਉਣੀ ਦੇ ਸੀਜ਼ਨ ਵਿਚ ਕਿਸਾਨ ਭਰਾਵਾਂ ਮਿਲਦੀ ਹੈ | ਅੰਤ ਕਸ਼ਮੀਰਾ ਸਿੰਘ ਭੇਖਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਤੁਰੰਤ ਐਕਸ਼ਨ ਵਿਚ ਆ ਕੇ ਜਮਾਂ ਖੋਰਾ 'ਤੇ ਕਾਰਵਾਈ ਕਰਨੀ ਚਾਹੀਦੀ ਹੈ | ਇਸ ਸਬੰਧੀ ਜਦ ਖੇਤੀਬਾੜੀ ਅਧਿਕਾਰੀਆਂ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਖਾਦ ਜ਼ਿਆਦਾ ਪਹੁੰਚੀ ਹੈ, ਪਰ ਜਿਨ੍ਹਾਂ ਕਿਸਾਨਾਂ ਨੇ ਦੋ ਜਾਂ ਤਿੰਨ ਵਾਰ ਖਾਦ ਪਾਉਣੀ ਹੁੰਦੀ ਹੈ ਤਾਂ ਉਹ ਸੁਸਾਇਟੀ ਤੋਂ ਖਾਦ ਜਮਾਂ ਕਰ ਲੈਂਦੇ ਹਨ ਤੇ ਕੁਝ ਜ਼ਿਮੀਂਦਾਰ ਭਰਾ ਖਾਦ ਲੈਣ ਤੋਂ ਰਹਿ ਜਾਂਦੇ ਹਨ | ਇਸ ਕਰਕੇ ਖਾਦ ਦੀ ਕਮੀ ਆ ਜਾਂਦੀ ਹੈ |

ਪਿਛਲੀ ਖ਼ਬਰ ਸਮਾਧ ਭਾਈ 'ਚੋਂ ਲੰਘਦੀ ਡਰੇਨ ਵੱਲ ਵਿਭਾਗ ਦਾ ਨਹੀਂ ਕੋਈ ਧਿਆਨ ਕਲਾਲੀ ਬੂਟੀ ਨੇ ਪਾਣੀ ਦੇ ਨਿਕਾਸ ਨੂੰ ਲਗਭਗ ਕੀਤਾ ਬੰਦ... ਅਗਲੀ ਖ਼ਬਰ ਮੈਨੇਜਮੈਂਟ ਦੀ ਆਪਸੀ ਫੁੱਟ ਦਾ ਸ਼ਿਕਾਰ ਹੈ ਡੀ.ਐਨ. ਮਾਡਲ ਸਕੂਲ ਮੋਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।