03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡਾਕਾ ਮਾਰਨ ਦੀ ਯੋਜਨਾ ਬਣਾਉਂਦੇ ਪੁਲਿਸ ਵਲੋਂ ਚਾਰ ਗਿ੍ਫ਼ਤਾਰ, ਇਕ ਦੀ ਭਾਲ ਜਾਰੀ

ਅਜੀਤ ਡੈਸਕ 22-09-2025
ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਜੁਰਮ ਕਰਨ ਦੇ ਆਦੀ ਹਨ | ਜੋ ਅੱਜ ਵੀ ਨੇੜੇ ਫੋਕਲ ਪੁਆਇੰਟ ਓਵਰਬਰਿੱਜ ਦੇ ਥੱਲੇ ਕੋਟਕਪੂਰਾ ਵਿਚ ਮਾਰੂ ਹਥਿਆਰਾਂ ਨਾਲ ਲੈਸ ਹੋ ਕਿ ਸ਼ਹਿਰ ਵਿਚ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਇਨ੍ਹਾਂ ਪਾਸ ਮਾਰੂੁ ਹਥਿਆਰ ਵੀ ਹਨ | ਜੋ ਰੇਡ ਕਰਨ ਪਰ ਕਾਬੂ ਆ ਸਕਦੇ ਹਨ | ਪੁਲਿਸ ਨੇ ਰੇਡ ਕਰਕੇ ਇਨ੍ਹਾਂ ਵਿਚੋਂ ਚਾਰ ਜਣਿਆਂ ਰਵੀ ਸਿੰਘ ਵਾਸੀ ਕੋਟਕਪੂਰਾ, ਨੁੂਰਦੀਪ ਸਿੰਘ ਵਾਸੀ ਢਿੱਲਵਾਂ, ਵਿਜੈ ਕੁਮਾਰ ਵਾਸੀ ਕੋਟਕਪੂਰਾ, ਬੂਟਾ ਸਿੰਘ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਪੰਜਵੇਂ ਰਾਜੂ ਸਿੰਘ ਵਾਸੀ ਕੋਟਕਪੂਰਾ ਦੀ ਭਾਲ ਕੀਤੀ ਜਾ ਰਹੀ ਹੈ | ਇਨ੍ਹਾਂ ਕੋਲੋਂ 1 ਪਾਈਪ ਲੋਹਾ ਜਿਸ ਵਿਚ ਗਰਾਰੀ ਫਿੱਟ ਹੈ, 1 ਡੰਡਾ ਲੋਹਾ, 1 ਕਿਰਪਾਨ ਲੋਹਾ, 1 ਕਾਪਾ ਬਰਾਮਦ ਕਰਕੇ ਪੁਲਿਸ ਨੇ ਇਨ੍ਹਾਂ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਪੰਜਾਬ ਅੰਦਰ 2027 'ਚ ਲੋਕਾਂ ਦੇ ਅਧਿਕਾਰਾਂ ਦੀ ਚੋਣ ਹੋਵੇਗੀ: ਜਨਾਬ ਨਦੀਮ ਜਾਵੇਦ ਅਗਲੀ ਖ਼ਬਰ ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।