08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਤਨਖਾਹਾਂ ਨਾ ਮਿਲਣ ਅਤੇ ਹੋਰ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਮੁਲਾਜ਼ਮਾਂ ਨੇ ਬੱਸ ਅੱਡਾ ਕੀਤਾ ਬੰਦ

ਅਜੀਤ ਡੈਸਕ 18-10-2025
ਫ਼ਰੀਦਕੋਟ, 17 ਅਕਤੂਬਰ (ਸਰਬਜੀਤ ਸਿੰਘ)-ਤਨਖਾਹਾਂ ਨਾ ਮਿਲਣ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਸੂਬੇ ਭਰ 'ਚ ਦਿੱਤੇ ਗਏ ਸੱਦੇ ਤਹਿਤ ਅੱਜ ਦੁਪਹਿਰ ਬਾਅਦ 2 ਵਜੇ ਸਮੂਹ ਮੁਲਾਜ਼ਮਾਂ ਵਲੋਂ ਹੜਤਾਲ ਕਰਦੇ ਹੋਏ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ | ਜਿਸ ਕਾਰਨ ਬੱਸ ਸਟੈਂਡ 'ਤੇ ਪਹੁੰਚੀਆਂ ਸਵਾਰੀਆਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਸੂਬਾ ਆਗੂ ਹਰਪ੍ਰੀਤ ਸਿੰਘ ਸੋਢੀ ਨੇ ਕਿਹਾ ਕਿ ਸੱਤਾ ਦੀ ਤਾਕਤ ਦੇ ਨਸ਼ੇ 'ਚ ਅੰਨ੍ਹੀ ਅਤੇ ਬੇਪ੍ਰਵਾਹ ਹੋਈ ਲੋਕ ਵਿਰੋਧੀ ਪੰਜਾਬ ਸਰਕਾਰ ਨੇ ਸੰਘਰਸ਼ ਕਰਨ ਦੇ ਬਾਵਜੂਦ ਦੀਵਾਲੀ ਦੇ ਮਹੱਤਵਪੂਰਣ ਤਿਉਹਾਰ ਦੇ ਮੌਕੇ 'ਤੇ ਵੀ ਤਨਖਾਹ ਅਤੇ ਪੈਨਸ਼ਨ ਖਾਤਿਆਂ 'ਚ ਨਹੀਂ ਪਾਈ ਪਰ ਜਦੋਂ ਰੋਟੀ ਜੋਗੇ ਪੈਸੇ ਵੀ ਸਰਕਾਰ ਨਾ ਦੇਵੇ ਅਤੇ ਸਾਡੀ ਮੈਨੇਜਮੈਂਟ ਅਤੇ ਚੇਅਰਮੈਨ ਵੀ ਵਰਕਰਾਂ ਨਾਲ ਹੋ ਰਹੀ ਬੇਇਨਸਾਫੀ ਤੋਂ ਅਣਭਿੱਜ ਹੋਣ ਤਾਂ ਫਿਰ ਵਰਕਰਾਂ ਕੋਲ ਰੋਸ ਜਾਹਿਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ | ਜਿਸ ਕਰਕੇ ਏਟਕ, ਇੰਟਕ, ਐਸ.ਸੀ.ਬੀ.ਸੀ, ਕੰਟਰੈਕਟ ਯੂਨੀਅਨ ਅਜ਼ਾਦ, ਸੀਟੂ ਅਤੇ ਰਿਟਾਇਰਡ ਵਰਕਰਜ਼ ਯੂਨੀਅਨ, ਏਟਕ ਦੀ ਸਾਂਝੀ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਦੁਪਹਿਰ 2 ਵਜੇ ਫ਼ਰੀਦਕੋਟ ਡਿਪੂ ਬੰਦ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਹਰਦੀਪ ਸਿੰਘ ਸਕੱਤਰ ਅਤੇ ਧਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਤਨਖਾਹ ਪੈਨਸ਼ਨ ਫਿਰ ਵੀ ਨਾ ਪਾਈ ਗਈ ਤਾਂ 18 ਅਕਤੂਬਰ 2025 ਨੂੰ ਪਟਿਆਲਾ ਵਿਖੇ ਚੇਅਰਮੈਨ ਰਣਯੋਧ ਸਿੰਘ ਹਡਾਣਾ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਰਮਧੀਰ ਸਿੰਘ, ਸੁਖਦੀਪ ਸਿੰਘ, ਹਰਪਾਲ ਸਿੰਘ, ਗੁਰਮੀਤ ਸਿੰਘ ਮੱਲਣ, ਜਸਦੀਪ ਸਿੰਘ, ਹਰਚਰਨ ਸਿੰਘ, ਗੁਰਜੰਟ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਲੁੱਟ-ਖੋਹ ਕਰਨ ਦੀ ਫਿਰਾਕ 'ਚ ਬੈਠੇ ਗਰੋਹ ਦੇ 5 ਦੋਸ਼ੀ ਤੇਜ਼ਧਾਰ ਹਥਿਆਰਾਂ ਸਮੇਤ ਕਾਬ ਅਗਲੀ ਖ਼ਬਰ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।