08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਲੁੱਟ-ਖੋਹ ਕਰਨ ਦੀ ਫਿਰਾਕ 'ਚ ਬੈਠੇ ਗਰੋਹ ਦੇ 5 ਦੋਸ਼ੀ ਤੇਜ਼ਧਾਰ ਹਥਿਆਰਾਂ ਸਮੇਤ ਕਾਬ

ਅਜੀਤ ਡੈਸਕ 18-10-2025

• ਇਕ ਕਾਰ ਅਤੇ ਮੋਟਰਸਾਈਕਲ ਬਰਾਮਦ
ਫ਼ਰੀਦਕੋਟ, 17 ਅਕਤੂਬਰ (ਜਸਵੰਤ ਸਿੰਘ ਪੁਰਬਾ)-ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਵਲੋਂ ਲੁੱਟ-ਖੋਹ ਕਰਨ ਦੀ ਫਿਰਾਕ 'ਚ ਬੈਠੇ ਗਰੋਹ ਦੇ ਵਿਚ ਸ਼ਾਮਿਲ 5 ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਹੀ ਕਾਬੂ ਕੀਤਾ ਗਿਆ ਹੈ | ਗਿ੍ਫ਼ਤਾਰ ਦੋਸ਼ੀਆਂ ਦੀ ਪਹਿਚਾਣ ਮਨਜਿੰਦਰ ਸਿੰਘ ਉਰਫ ਮਨੀ (ਵਾਸੀ ਪਿੰਡ ਭਾਗੂ), ਸੁਖਮੰਦਰ ਸਿੰਘ ਉਰਫ ਬਿੱਲਾ (ਵਾਸੀ ਪਿੰਡ ਚੱਕ ਫਤਹਿ), ਪ੍ਰਦੀਪ ਸਿੰਘ (ਵਾਸੀ ਪਿੰਡ ਲਹਿਰਾਖਾਨਾ), ਬਲਰਾਜ ਸਿੰਘ ਉਰਫ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਉਰਫ ਢਿੱਲੋ ਵਾਸੀ ਪਿੰਡ ਕੋਠੇ ਕਰਤਾਰਪੁਰ ਥਾਂਦੇ ਜ਼ਿਲ੍ਹਾ ਬਠਿੰਡਾ ਦੇ ਰਿਹਾਇਸ਼ੀ ਹਨ | ਪੁਲਿਸ ਪਾਰਟੀ ਵਲੋਂ ਦੋਸ਼ੀਆ ਪਾਸੋਂ 01 ਹਾਂਡਾ ਸਿਟੀ ਕਾਰ, 01 ਮੋਟਰਸਾਈਕਲ, 03 ਕਾਪੇ, 01 ਖੰਡਾ, 01 ਲੋਹੇ ਦੀ ਗਰਾਰੀ ਵੀ ਬਰਾਮਦ ਕੀਤੀ ਗਈ ਹੈ | ਡੀ.ਐਸ.ਪੀ. ਤਰਲੋਚਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫ਼ਸਰ ਥਾਣਾ ਸਦਰ ਫ਼ਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਰਾਜ ਸਿੰਘ ਪੁਲਿਸ ਪਾਰਟੀ ਸਮੇਤ ਨੈਸ਼ਨਲ ਹਾਈਵੇ ਨੇੜੇ ਪੈਲੀਕਨ ਪਲਾਜਾ ਪਿੰਡ ਪੱਕਾ ਵਿਖੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਭਰੋਸੇਯੋਗ ਇਤਲਾਹ ਮਿਲੀ ਕਿ ਇਹ ਦੋਸ਼ੀ ਪਿੰਡਾਂ ਨੂੰ ਜਾਂਦੇ ਰਸਤਿਆਂ 'ਚ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ, ਜੋ ਅੱਜ ਵੀ ਮਾਰੂ ਹਥਿਆਰ ਲੈ ਕੇ ਪਿੰਡ ਕਲੇਰ ਤੋਂ ਥੋੜ੍ਹੀ ਅੱਗੇ ਨੈਸ਼ਨਲ ਹਾਈਵੇ 'ਤੇ ਬੰਦ ਪਏ ਇੱਟਾਂ ਵਾਲੇ ਭੱਠੇ 'ਤੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ | ਜਿਸ ਸੂਚਨਾ ਦੇ ਅਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵਲੋਂ ਤੁਰੰਤ ਮੌਕੇ 'ਤੇ ਰੇਡ ਕਰਕੇ ਇਨ੍ਹਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ, ਜਦ ਉਹ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ | ਪੁਲਿਸ ਪਾਰਟੀ ਵਲੋਂ ਮੌਕੇ 'ਤੇ ਇਨ੍ਹਾਂ ਪਾਸੋਂ 01 ਹਾਂਡਾ ਸਿਟੀ ਕਾਰ, 01 ਮੋਟਰਸਾਈਕਲ, 03 ਕਾਪੇ, 01 ਖੰਡਾ ਅਤੇ 01 ਲੋਹੇ ਦੀ ਗਰਾਰੀ ਬਰਾਮਦ ਕੀਤੀ ਗਈ | ਇਸ ਸੰਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਮਕੱਦਮਾ ਨੰਬਰ 236 ਦਰਜ ਰਜਿਸਟਰ ਕੀਤਾ ਗਿਆ | ਉਕਤ ਮੁਕੱਦਮੇ 'ਚ ਗਿ੍ਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਸਰਕਲ ਦੀ ਮੀਟਿੰਗ ਅਗਲੀ ਖ਼ਬਰ ਤਨਖਾਹਾਂ ਨਾ ਮਿਲਣ ਅਤੇ ਹੋਰ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਮੁਲਾਜ਼ਮਾਂ ਨੇ ਬੱਸ ਅੱਡਾ ਕੀਤਾ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।