03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੀਨੀਅਰ ਸਿਟੀਜ਼ਨ ਕੌਂਸਲ (ਰਿਟਾਇਰਡ ਕਰਮਚਾਰੀ) ਨੇ 51 ਹਜ਼ਾਰ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਦਿੱਤੀ <br/>

ਅਜੀਤ ਡੈਸਕ 18-10-2025
ਮੋਗਾ, 17 ਅਕਤੂਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੀਨੀਅਰ ਸਿਟੀਜ਼ਨ ਕੌਂਸਲ (ਰਿਟਾਇਰਡ ਕਰਮਚਾਰੀ) ਮੋਗਾ ਦੀ ਮੀਟਿੰਗ ਫੈਡਸਨ ਪੰਜਾਬ ਦੇ ਉਪ ਪ੍ਰਧਾਨ ਅਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਅਗਵਾਈ ਹੇਠ ਮੈਂਬਰਾਂ ਵਲੋਂ ਇਕੱਠੀ ਕੀਤੀ ਰਾਸ਼ੀ 51,000/- ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੂੰ ਮੁੱਖ ਮੰਤਰੀ ਹੜ੍ਹ ਪੀੜਤ ਫ਼ੰਡ ਲਈ ਭੇਟ ਕੀਤਾ | ਉਨ੍ਹਾਂ ਦੱਸਿਆ ਕਿ ਕੌਂਸਲ ਮੈਂਬਰਾਂ ਵਲੋਂ ਹੜ ਪ੍ਰਭਾਵਿਤ ਲੋਕਾਂ ਦੇ ਦਰਦ ਨੂੰ ਅਪਣਾ ਦਰਦ ਮਹਿਸੂਸ ਕਰਕੇ ਰਾਹਤ ਫ਼ੰਡ ਵਿਚ ਹਿੱਸਾ ਪਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕੌਂਸਲ ਬਜ਼ੁਰਗ ਭਲਾਈ ਐਕਟ 2007 ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਵਚਨਬੱਧ ਹੈ | ਕੌਂਸਲ ਭਵਿੱਖ ਵਿਚ ਵੀ ਕਿਸੇ ਵੀ ਤਰਾਂ ਦੀ ਕੁਦਰਤੀ ਆਫ਼ਤ ਆਉਣ ਤੇ ਪ੍ਰਸ਼ਾਸਨ ਨਾਲ ਖੜੇਗੀ | ਉਨ੍ਹਾਂ ਕਿਹਾ ਕਿ ਜਲਦ ਡਿਪਟੀ ਕਮਿਸ਼ਨਰ ਮੋਗਾ ਨੂੰ ਦਫ਼ਤਰ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਵਿਖੇ ਸਨਮਾਨਿਤ ਕੀਤਾ ਜਾਵੇਗਾ ਤੇ ਕੌਂਸਲ ਦੀਆ ਗਤੀ ਵਿਧੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ | ਇਸ ਮੌਕੇ ਦਰਬਾਰ ਸਿੰਘ ਗਿੱਲ, ਵਿਜੇ ਸ਼ਰਮਾ, ਇਕਬਾਲ ਸਿੰਘ ਲੋਹਾਮ, ਲਾਲ ਚੰਦ ਅਰੋੜਾ, ਗੁਰਚਰਨ ਸਿੰਘ, ਗੁਰਦੀਪ ਸਿੰਘ ਬਰਾੜ, ਅਮਰ ਸਿੰਘ ਵਿਰਦੀ, ਵਿਜੈ ਕੁਮਾਰ, ਜੋਗਿੰਦਰ ਸਿੰਘ ਲੋਹਾਮ, ਗੁਰਬੀਰ ਸਿੰਘ, ਜਗਦੀਪ ਸਿੰਘ, ਸੁਖਚੈਨ ਸਿੰਘ ਹੀਰਾ, ਸਵਤੰਤਰ ਕੁਮਾਰ ਗੁਪਤਾ, ਸੁਰਿੰਦਰ ਕੁਮਾਰ ਸਮੇਤ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਦਾਣਾ ਮੰਡੀ ਮਾਹਲਾ ਕਲਾਂ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਾ ਸਟਾਲਾਂ ਦਾ ਲਾਟਰੀ ਡਰਾਅ ਬਣਿਆ ਕਾਗ਼ਜ਼ੀ 'ਡਰਾਮਾ' • ਮੰਡੀ ਕਿੱਲਿਆਂਵਾਲੀ 'ਚ ਡਰਾਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।