03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਾ ਸਟਾਲਾਂ ਦਾ ਲਾਟਰੀ ਡਰਾਅ ਬਣਿਆ ਕਾਗ਼ਜ਼ੀ 'ਡਰਾਮਾ' • ਮੰਡੀ ਕਿੱਲਿਆਂਵਾਲੀ 'ਚ ਡਰਾਅ 'ਚ ਪਟਾਕਾ ਸਟਾਲ ਦੇ 2 ਲਾਇਸੈਂਸ ਜਾਰੀ, ਦੁਕਾਨਾਂ ਲੱਗੀਆਂ ਅੱਠ • ਪੁਲਿਸ-ਸਿਵਲ ਪ੍ਰਸ਼ਾਸਨ ਨੇ ਧਾਰੀ ਚੁੱਪੀ, ਸਿਆਸੀ ਸ਼ਹਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਹੁਕਮਾਂ 'ਤੇ ਭਾਰੀ

ਅਜੀਤ ਡੈਸਕ 18-10-2025
ਮੰਡੀ ਕਿਲਿਆਂਵਾਲੀ, 17 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਲੋਂ ਦੀਵਾਲੀ ਮੌਕੇ ਪਟਾਕਾ ਸਟਾਲਾਂ ਦੀਆਂ ਲਾਟਰੀ ਅਲਾਟਮੈਂਟ ਮੰਡੀ ਕਿੱਲਿਆਂਵਾਲੀ ਵਿਖੇ ਖੁੱਲ੍ਹੇਆਮ ਡਰਾਮਾ ਸਾਬਤ ਹੋ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਡੀ ਕਿੱਲਿਆਂਵਾਲੀ 'ਚ ਸਿਰਫ 2 ਪਟਾਕਾ ਸਟਾਲਾਂ ਦੇ ਆਰਜੀ ਲਾਇਸੈਂਸ ਜਾਰੀ ਹੋਣ ਦੇ ਬਾਵਜੂਦ ਅੱਠ ਦੁਕਾਨਾਂ ਧੜਲੇ ਨਾਲ ਚੱਲ ਰਹੀਆਂ ਹਨ | ਜਦਕਿ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤੇ ਆਦਿ ਤਹਿਤ ਪੱਕੇ-ਆਰਜੀ ਲਾਇਸੈਂਸਾਂ ਤੋਂ ਬਿਨਾਂ ਪਟਾਕੇ ਵੇਚਣ 'ਤੇ ਪੂਰਨ ਪਾਬੰਦੀ ਲਗਾਈ ਹੋਈ ਹੈ | ਵਧੀਕ ਜ਼ਿਲ੍ਹਾ ਮਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਨੂੰ ਲਿਖੇ ਪੱਤਰ ਨੰਬਰ 7156/ਐਮ.ਏ./ਐਮ.ਸੀ.-1 ਮਿਤੀ 17 ਅਕਤੂਬਰ 2025 ਮੁਤਾਬਕ ਮੰਡੀ ਕਿੱਲਿਆਂਵਾਲੀ ਅਤੇ ਲੰਬੀ ਵਿਖੇ ਸਿਰਫ਼ ਦੋ-ਦੋ ਲਾਇਸੈਂਸ ਜਾਰੀ ਹੋਏ ਹਨ | ਵੱਡੀ ਗੱਲ ਹੈ ਕਿ ਪ੍ਰਸ਼ਾਸਨ ਵਲੋਂ ਪਟਾਕੇ ਰੱਖਣ ਅਤੇ ਵਿਕਰੀ ਲਈ 2 ਆਰਜ਼ੀ ਲਾਇਸੈਂਸਾਂ ਲਈ 19 ਤੋਂ 21 ਅਕਤੂਬਰ ਤੱਕ ਮਿਆਦ ਸ਼ਾਮਿਲ ਹੈ | ਦਿਨਾਂ ਤੋਂ ਗੁਰੂ ਨਾਨਕ ਕਾਲਜ ਦੇ ਨੇੜੇ ਮੰਡੀ ਬੋਰਡ ਦੁਕਾਨਾਂ ਮੂਹਰੇ ਬਿਨਾਂ ਮਨਜੂਰੀ ਦੇ ਪੂਰੀ ਪਟਾਕਾ ਮਾਰਕੀਟ ਸਜੀ ਹੋਈ ਹੈ | ਇਹ ਪਟਾਕਾ ਸਟਾਲਾਂ ਦਾਣਾ ਮੰਡੀ ਤੋਂ ਸਿਰਫ਼ ਡੇਢ-ਦੋ ਸੌ ਮੀਟਰ ਦੀ ਦੂਰੀ 'ਤੇ ਹਨ | ਇੱਥੇ ਕਰੋੜਾਂ ਰੁਪਏ ਦਾ ਝੋਨਾ ਖੁੱਲ੍ਹੇ ਸਟਾਕ ਵਿੱਚ ਪਿਆ ਹੋਇਆ ਹੈ | ਅਜਿਹੇ ਹਾਲਾਤ ਕਿਸੇ ਵੀ ਵੱਡੇ ਹਾਦਸੇ ਲਈ ਖੁੱਲ੍ਹਾ ਸੱਦਾ ਹਨ | ਇਨ੍ਹਾਂ ਬਿਨਾਂ ਮਨਜੂਰੀ ਵਾਲੀਆਂ ਪਟਾਕਾ ਸਟਾਲਾਂ ਨੂੰ ਸੱਤਾ-ਪੱਖੀ ਸ਼ਹਿ ਦੱਸੀ ਜਾਂਦੀ ਹੈ, ਜਿਸ ਦੇ ਮੂਹਰੇ ਪੁਲਿਸ ਤੰਤਰ ਦੀ ਚੁੱਪੀ ਵੱਡੇ ਸੁਆਲ ਖੜ੍ਹੇ ਕਰ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਰਜੀ ਲਾਇਸੈਂਸ ਧਾਰਕ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਮੰਡੀ ਬੋਰਡ ਦੇ ਰਕਬੇ 'ਚ ਬੜੀ ਮੁਸ਼ਕਿਲ ਨਾਲ ਲੱਗਣ ਦਿੱਤੀ ਗਈ ਹੈ | ਬਾਕੀ ਸਾਰੀਆਂ ਪਟਾਕਾ ਸਟਾਲਾਂ ਸਿਆਸੀ ਸ਼ਹਿ 'ਤੇ ਗੈਰਕਾਨੂੰਨੀ ਤੌਰ 'ਤੇ ਲੱਗੀਆਂ ਹਨ | ਇੱਕ ਪਟਾਕਾ ਸਟਾਲ ਤਾਂ 12 ਅਕਤੂਬਰ ਤੋਂ ਲੱਗੀ ਹੋਈ ਹੈ | ਦੂਸਰੇ ਆਰਜੀ ਲਾਇਸੈਂਸ ਧਾਰਕ ਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਮੰਡੀ ਬੋਰਡ ਦੇ ਰਕਬੇ 'ਚ ਸਟਾਲ ਨਹੀਂ ਲਗਾਉਣ ਦੀ ਜਗ੍ਹਾ ਨਹੀਂ ਸੀ | ਉਨ੍ਹਾਂ ਨੂੰ ਮਜ਼ਬੂਰਨ ਟਰੱਕ ਯੂਨੀਅਨ ਨੇੜੇ ਸੜਕ ਕੰਢੇ ਪਟਾਕਾ ਸਟਾਲ ਲਗਾਉਣੀ ਪਈ |
ਪਟਾਕਾ ਫੈਕਟਰੀ ਧਮਾਕੇ ਤੋਂ ਨਾ ਸਿੱਖਿਆ ਪ੍ਰਸ਼ਾਸਨ
ਬੀਤੀ 30 ਮਈ ਨੂੰ ਨੇੜਲੇ ਪਿੰਡ ਫਤੂਹੀਵਾਲਾ 'ਚ ਗੈਰਕਾਨੂੰਨੀ ਪਟਾਕਾ ਫੈਕਟਰੀ ਧਮਾਕੇ 'ਚ ਪੰਜ ਮੌਤਾਂ ਹੋਈਆਂ ਸਨ | ਕਰੀਬ 27 ਪ੍ਰਵਾਸੀ ਲੋਕ ਜ਼ਖ਼ਮੀ ਹੋਏ ਸਨ | ਇਸ ਦਰਦਨਾਕ ਘਟਨਾ ਤੋਂ ਬਾਅਦ ਵੀ ਪੁਲਿਸ-ਪ੍ਰਸ਼ਾਸਨ ਵਲੋਂ ਪਟਾਕਾ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਰਨਾ ਚਿੰਤਾਜਨਕ ਹੈ |
ਮੰਡੀ ਕਿੱਲਿਆਂਵਾਲੀ 'ਚ 4 ਪਟਾਕਾ ਲਾਇਸੈਂਸ: ਥਾਣਾ ਮੁਖੀ
ਮਲੋਟ ਦੇ ਐਸ.ਡੀ.ਐਮ ਨੇ ਜਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਮੰਡੀ ਕਿਲਿਆਂਵਾਲੀ ਦੀਆਂ ਪਟਾਕਾ ਸਟਾਲਾਂ ਬਾਰੇ ਜਾਣਕਾਰੀ ਨਹੀਂ ਹੈ, ਅਲਾਟਮੈਂਟ ਡੀ.ਸੀ. ਦਫਤਰ ਪੱਧਰ 'ਤੇ ਹੋਈ ਹੈ | ਦੂਜੇ ਪਾਸੇ ਥਾਣਾ ਕਿਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਮੰਡੀ ਕਿੱਲਿਆਂਵਾਲੀ ਵਿਖੇ ਕੁੱਲ ਚਾਰ ਪਟਾਕਾ ਸਟਾਲਾਂ ਦੇ ਲਾਇਸੈਂਸ ਜਾਰੀ ਹੋਏ ਹਨ, ਜਿਨ੍ਹਾਂ 'ਚੋਂ 2 ਲਾਇਸੈਂਸ ਬਾਅਦ 'ਚ ਲੈ ਕੇ ਆਏ ਹਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ (ਰਿਟਾਇਰਡ ਕਰਮਚਾਰੀ) ਨੇ 51 ਹਜ਼ਾਰ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਦਿੱਤੀ <br/> ਅਗਲੀ ਖ਼ਬਰ ਵਿਦਿਆਰਥੀਆਂ ਨੇ ਤਰਕਸ਼ੀਲ ਸਾਹਿਤ ਵੈਨ ਤੋਂ 50 ਹਜ਼ਾਰ ਤੋਂ ਵੱਧ ਦੀਆਂ ਕਿਤਾਬਾਂ ਖਰੀਦੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।