03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਿਦਿਆਰਥੀਆਂ ਨੇ ਤਰਕਸ਼ੀਲ ਸਾਹਿਤ ਵੈਨ ਤੋਂ 50 ਹਜ਼ਾਰ ਤੋਂ ਵੱਧ ਦੀਆਂ ਕਿਤਾਬਾਂ ਖਰੀਦੀਆਂ <br/>

ਸ਼ਾਹਕੋਟ ਇਲਾਕੇ ਦੇ ਸਕੂਲ ਵਿਖੇ ਪਹੁੰਚੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਹਿਤ ਵੈਨ ਤੋਂ ਕਿਤਾਬਾਂ ਦੀ ਖ਼ਰੀਦ ਕਰਦੇ ਹੋਏ ਵਿਦਿਆਰਥੀ | ਤਸਵੀਰ: ਬਾਂਸਲ <br/> 18-10-2025
ਸ਼ਾਹਕੋਟ, 17 ਅਕਤੂਬਰ (ਬਾਂਸਲ)-ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਾਹਕੋਟ ਇਲਾਕੇ ਵਿਚ ਭੇਜੀ ਗਈ ਤਰਕਸ਼ੀਲ ਸਾਹਿਤ ਵੈਨ ਤੋਂ ਇਲਾਕੇ ਦੇ ਚਾਰ ਸਕੂਲਾਂ ਦੇ ਵਿਦਿਆਰਥੀਆਂ ਨੇ ਤਿੰਨ ਦਿਨਾਂ ਵਿਚ 50 ਹਜ਼ਾਰ ਰੁਪਏ ਤੋਂ ਵੱਧ ਦਾ ਉਸਾਰੂ ਸਾਹਿਤ ਖਰੀਦਿਆ | ਸੁਸਾਇਟੀ ਦੀ ਸ਼ਾਹਕੋਟ ਇਕਾਈ ਦੇ ਮੁਖੀ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਉਸਾਰੂ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਿਗਿਆਨਿਕ ਸੋਚ ਦੇ ਧਾਰਨੀ ਬਣਾਉਣ ਦੇ ਮੰਤਵ ਨਾਲ ਸੁਸਾਇਟੀ ਦੀ ਤਰਕਸ਼ੀਲ ਸਾਹਿਤ ਵੈਨ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸਕੂਲਾਂ ਵਿਚ ਭੇਜੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 15 ਤੋਂ 17 ਅਕਤੂਬਰ ਤੱਕ ਇਹ ਵੈਨ ਸ਼ਾਹਕੋਟ ਇਕਾਈ ਕੋਲ ਰਹੀ | ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ ਵੈਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਂਨੈਂਸ ਬਾਜਵਾ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ, ਐਚ.ਪੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਅਤੇ ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਗਈ | ਇਨ੍ਹਾਂ ਤਿੰਨ ਦਿਨਾਂ ਦੌਰਾਨ ਉਕਤ ਸਕੂਲਾਂ ਦੇ ਵਿਦਿਆਰਥੀਆਂ ਨੇ 51135 ਰੁਪਏ ਦੀਆਂ ਕਿਤਾਬਾਂ ਖਰੀਦ ਕੇ ਉਸਾਰੂ ਸਾਹਿਤ ਪੜ੍ਹਨ ਪ੍ਰਤੀ ਰੁਚੀ ਦਿਖਾਈ | ਇਸ ਦੌਰਾਨ ਸੁਸਾਇਟੀ ਦੇ ਮੈਂਬਰ ਪਾਲ ਬਾਗਪੁਰ, ਗੁਰਮੀਤ ਸਿੰਘ ਕੋਟਲੀ, ਅਮਨ ਬਾਗਪੁਰ ਅਤੇ ਜੱਗਾ ਭਦੌਡ ਨੇ ਅਹਿਮ ਡਿਊਟੀ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਾ ਸਟਾਲਾਂ ਦਾ ਲਾਟਰੀ ਡਰਾਅ ਬਣਿਆ ਕਾਗ਼ਜ਼ੀ 'ਡਰਾਮਾ' • ਮੰਡੀ ਕਿੱਲਿਆਂਵਾਲੀ 'ਚ ਡਰਾਅ... ਅਗਲੀ ਖ਼ਬਰ ਮਾਤਾ ਸਾਹਿਬ ਕੌਰ ਕਾਲਜ ਢੰਡੋਵਾਲ ਦਾ ਬੀ.ਏ. ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।