01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪ੍ਰਸਿੱਧ ਕੱਪੜਾ ਵਪਾਰੀ ਸ਼ਿੰਦਰ ਠੁਕਰਾਲ ਤੇ ਵਿਪਨ ਠੁਕਰਾਲ ਦੇ ਪਿਤਾ ਸੇਰ ਚੰਦ ਦਾ ਦਿਹਾਂਤ

ਅਜੀਤ ਡੈਸਕ 18-10-2025
ਬਾਘਾ ਪੁਰਾਣਾ, 17 ਅਕਤੂਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਦੇ ਪ੍ਰਸਿੱਧ ਕੱਪੜਾ ਵਪਾਰੀ ਸ਼ੇਰਾ ਕਲਾਥ ਹਾਊਸ ਬਾਘਾ ਪੁਰਾਣਾ ਦੇ ਮਾਲਕ ਸ਼ਿੰਦਰ ਠੁਕਰਾਲ ਅਤੇ ਵਿਪਨ ਠੁਕਰਾਲ ਦੇ ਸਤਿਕਾਰਯੋਗ ਪਿਤਾ ਸ੍ਰੀ ਸੇਰ ਚੰਦ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਕੋਟਕਪੂਰਾ ਰੋਡ ਉੱਪਰ ਸਥਿਤ ਰਾਮ ਬਾਗ ਵਿਚ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਪਰਿਵਾਰਕ ਸਨੇਹੀਆਂ ਅਤੇ ਸ਼ਹਿਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ | ਅੱਜ ਸ੍ਰੀ ਸੇਰ ਚੰਦ ਦਾ ਅੰਗੀਠਾ ਸੰਭਾਲ ਦੀ ਰਸਮ ਭਾਵਨਾ ਭਰੇ ਮਾਹੌਲ ਵਿਚ ਅਦਾ ਕੀਤੀ ਗਈ | ਆਪ ਜੀ ਦੇ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 19 ਅਕਤੂਬਰ, ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਪੁਰਾਣਾ ਪੱਤੀ ਬਾਘਾ ਪੁਰਾਣਾ ਵਿਖੇ ਹੋਵੇਗੀ | ਇਸ ਸਮਾਗਮ ਵਿਚ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਸ਼ੇਰ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ ਵਿਕਸਤ ਭਾਰਤ ਵੱਲ ਵੱਧ ਰਿਹਾ-ਸੰਧੂ <br/> ਅਗਲੀ ਖ਼ਬਰ ਡਾ. ਰਾਜਨ ਸਿੱਧੂ ਦੀ ਅਗਵਾਈ 'ਚ ਮੱਖਣ ਬਰਾੜ ਦੀ ਟੀਮ ਵਲੋਂ ਸੇਵਾ ਨਿਰੰਤਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।