21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਖੰਨਾ 'ਚ 2 ਗੁੱਟਾਂ ਵਿਚ ਦੇਰ ਰਾਤ ਚੱਲੀਆਂ ਗੋਲੀਆਂ ਇਕ ਨੌਜਵਾਨ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 16-06-2025

ਖੰਨਾ, 15 ਜੂਨ (ਪੱਤਰ ਪ੍ਰੇਰਕ)- ਅੱਜ ਦੇਰ ਰਾਤ ਸਥਾਨਕ ਜੀ. ਟੀ. ਰੋਡ 'ਤੇ ਗਰੀਨ ਲੈਂਡ ਹੋਟਲ ਨੇੜੇ ਦੋ ਗੁੱਟਾਂ 'ਚ ਗੋਲਿਆਂ ਚੱਲਣ ਦੀ ਚਰਚਾ ਹੈ | ਇੱਕ ਵਿਅਕਤੀ ਨਿਖਿਲ ਜਿਸ ਦੀ ਉਮਰ 22 ਸਾਲ ਦੱਸੀ ਗਈ ਹੈ, ਦੇ ਚੇਹਰੇ ਤੇ ਅੱਖ ਦੇ ਹੇਠਾਂ ਗੋਲੀ ਲੱਗੀ ਹੈ | ਉਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਅਤੇ ਇੱਥੋਂ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ ਹੈ | ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਇੱਕ ਗੁੱਟ ਲੁਧਿਆਣਾ ਇਲਾਕੇ ਨਾਲ ਸਬੰਧਿਤ ਅਤੇ ਦੂਸਰਾ ਗੁੱਟ ਸਰਹਿੰਦ ਨਾਲ ਸਬੰਧਿਤ ਦੱਸਿਆ ਗਿਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਖੰਨਾ ਸਿਟੀ1 , ਸਿਟੀ2 ਅਤੇ ਥਾਣਾ ਸਦਰ ਦੇ ਐਸ ਐਚ ਓ ਮੌਕੇ 'ਤੇ ਪੁੱਜੇ | ਜ਼ਖਮੀ ਨਿਖ਼ਲ ਸਰਹਿੰਦ ਦੇ ਪਿੰਡ ਸਾਨੀਪੁਰ ਦਾ ਦੱਸਿਆ ਜਾ ਰਿਹਾ ਹੈ | ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਝਗੜੇ ਵਿਚ ਸ਼ਾਮਿਲ ਨੌਜਵਾਨਾ ਦੇ ਦੋਵੇਂ ਗੁੱਟ ਮੌਕੇ ਤੋਂ ਫ਼ਰਾਰ ਹੋ ਗਏ ਸਨ | ਪੁਲਿਸ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ |

ਪਿਛਲੀ ਖ਼ਬਰ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਤਹਿਤ ਕੈਂਪ ਲਗਾਏ ਅਗਲੀ ਖ਼ਬਰ ਵਿਗਿਆਨਕ ਉਪਕਰਣ ਤੇ ਸਾਮਾਨ ਖਰੀਦਣ ਲਈ ਨਿਯਮ ਕੀਤੇ ਸੌਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।