ਨਵੀਂ ਦਿੱਲੀ, 15 ਜੂਨ (ਪੀ. ਟੀ. ਆਈ.)-ਖੋਜਕਰਤਾਵਾਂ ਦੀਆਂ ਮੰਗਾਂ ਦੇ ਮੱਦੇਨਜ਼ਰ, ਸਰਕਾਰ ਨੇ ਰੱਖਿਆ ਖੇਤਰ 'ਚ ਖੋਜ ਕਰਨ ਵਾਲੇ ਸੰਸਥਾਵਾਂ ਸਮੇਤ ਵੱਖ-ਵੱਖ ਵਿਗਿਆਨਕ ਸੰਸਥਾਵਾਂ ਵਲੋਂ ਵਿਗਿਆਨਕ ਯੰਤਰਾਂ ਤੇ ਹੋਰ ਲੋੜੀਂਦੇ ਸਾਮਾਨ ਦੀ ਖਰੀਦ ਲਈ ਵਿੱਤੀ ਸੀਮਾਵਾਂ ਵਧਾ ਦਿੱਤੀਆਂ ਹਨ ਤੇ ਉਨ੍ਹਾਂ ਨੂੰ ਅਜਿਹੀਆਂ ਖਰੀਦਾਂ ਕਰਨ ਲਈ ਜੀ.ਈ.ਐਮ. ਪੋਰਟਲ ਤੋਂ ਪਰੇ ਦੇਖਣ ਦੀ ਆਗਿਆ ਵੀ ਦਿੱਤੀ ਹੈ | ਮੌਜੂਦਾ ਵਿੱਤੀ ਨਿਯਮਾਂ 'ਚ ਘਰੇਲੂ ਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਿਰਫ ਸਰਕਾਰੀ ਈ-ਮਾਰਕੀਟਪਲੇਸ (ਜੀ.ਈ.ਐਮ.) ਪੋਰਟਲ ਰਾਹੀਂ ਤੇ ਸਥਾਨਕ ਉਤਪਾਦਕਾਂ ਤੋਂ 200 ਕਰੋੜ ਰੁਪਏ ਤੋਂ ਘੱਟ ਦੇ ਹੀ ਉਪਕਰਣਾਂ ਦੀ ਖਰੀਦ ਨੂੰ ਮਨਜ਼ੂਰੀ ਸੀ | ਹਾਲਾਂਕਿ, ਇਨ੍ਹਾਂ ਨਿਯਮਾਂ ਕਾਰਨ ਵੱਖ-ਵੱਖ ਵਿਗਿਆਨੀਆਂ ਤੇ ਖੋਜਕਰਤਾਵਾਂ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੀ.ਈ.ਐਮ. ਪੋਰਟਲ 'ਤੇ ਕਈ ਵਧੀਆ ਖੋਜ ਉਪਕਰਣ ਉਪਲਬਧ ਨਹੀਂ ਸਨ |