ਮੰਡੀ ਰੋੜਾਂਵਾਲੀ/ ਮੰਡੀ ਅਰਨੀਵਾਲਾ (ਫ਼ਾਜ਼ਿਲਕਾ), 17 ਜੂਨ (ਮਨਜੀਤ ਸਿੰਘ ਬਰਾੜ, ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਘੱਟਿਆਂ ਵਾਲਾ ਜੱਟਾਂ ਵਿਚ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਇਕ 36 ਸਾਲਾ ਨੌਜਵਾਨ ਦੀ ਮੌਤ ਹੋ ਗਈ | ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੰਦਰਪਾਲ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਘੱਟਿਆਂ ਵਾਲਾ ਜੱਟਾਂ ਜੋ ਪੁਰਾਣੇ ਨੰਬਰਦਾਰ ਵਜੋਂ ਜਾਣੇ ਜਾਂਦੇ ਹਨ ਦੀ ਅੱਜ ਸਵੇਰੇ ਪਿੰਡ ਦੇ ਨਜ਼ਦੀਕ ਦੀ ਲੰਘਦੇ ਚਾਹਲਾਂ ਮਾਈਨਰ ਦੀ ਪਟੜੀ 'ਤੇ ਚਿੱਟਾ ਲਗਾਉਣ ਕਾਰਨ ਮੌਤ ਹੋ ਗਈ ਹੈ | ਦੱਸ ਦੇਈਏ ਕਿ ਮਿ੍ਤਕ ਵਿਆਹਿਆ ਹੋਇਆ ਸੀ 'ਤੇ ਉਹ ਆਪਣੇ ਪਿੱਛੇ ਬਿਰਧ ਮਾਤਾ ਵਿਧਵਾ ਪਤਨੀ ਅਤੇ ਇੱਕ ਪੁੱਤਰ ਨੂੰ ਛੱਡ ਗਿਆ ਹੈ | ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿੰਡ ਦੇ ਬਿਲਕੁਲ ਨਾਲ ਲੱਗਦੇ ਗੋਦ 'ਚ ਵਸੇ ਪਿੰਡ ਘੱਟਿਆਂ ਵਾਲਾ ਬੋਦਲਾ ਵਿਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਪੁਲਿਸ ਨੂੰ ਪਤਾ ਹੋਣ ਦੇ ਬਾਵਜੂਦ ਪੁਲਿਸ ਇਸ ਨੂੰ ਬੰਦ ਨਹੀਂ ਕਰਵਾ ਸਕੀ |
ਚਿੱਟੇ ਦਾ ਨਸ਼ਾ ਕਰਨ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
18-06-2025