28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖੱਬੀਆਂ ਪਾਰਟੀਆਂ ਵਲੋਂ ਇਜ਼ਰਾਈਲੀ ਹਮਲਿਆਂ ਦੇ ਵਿਰੋਧ 'ਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ

ਅਜੀਤ ਡੈਸਕ 18-06-2025

ਫ਼ਲਸਤੀਨੀ ਜਨਤਾ ਨਾਲ ਇਕਜੁੱਟਤਾ ਦਿਵਸ ਮਨਾਇਆ
<br/>
ਜਲੰਧਰ, 17 ਜੂਨ (ਜਸਪਾਲ ਸਿੰਘ)-ਪ੍ਰਮੁੱਖ ਖੱਬੀਆਂ ਪਾਰਟੀਆਂ ਦੇ ਦੇਸ਼ ਪੱਧਰੀ ਸੱਦੇ ਤਹਿਤ ਅੱਜ ਪੰਜਾਬ ਭਰ ਵਿਚ ਜ਼ਿਲ੍ਹ ਹੈਡਕੁਆਰਟਰਾਂ 'ਤੇ ਗਾਜ਼ਾ ਦੀ ਪੀੜਤ ਫ਼ਲਸਤੀਨੀ ਜਨਤਾ ਨਾਲ ਇਕਜੁੱਟਤਾ ਦਿਵਸ ਮਨਾਇਆ ਗਿਆ ਅਤੇ ਅਮਰੀਕੀ ਸਾਮਰਾਜ ਦੇ ਇਸ਼ਾਰੇ 'ਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਘਾਤਕ ਹਮਲਿਆਂ ਖਿਲਾਫ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਗਈ | ਕੌਮੀ ਪੱਧਰ 'ਤੇ ਇਹ ਸੱਦਾ ਸੀ.ਪੀ.ਆਈ., ਸੀ.ਪੀ.ਐਮ., ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਫਾਰਵਰਡ ਬਲਾਕ ਅਤੇ ਆਰ.ਐਸ.ਪੀ. ਵਲੋਂ ਦਿੱਤਾ ਗਿਆ ਸੀ ਅਤੇ ਆਰ.ਐਮ.ਪੀ.ਆਈ. ਸਮੇਤ ਕੁੱਝ ਹੋਰ ਕਮਿਉਨਿਸਟ ਸੰਗਠਨਾਂ ਵਲੋਂ ਵੀ ਇਸ ਨੂੰ ਸਮਰਥਨ ਦਿੱਤਾ ਗਿਆ ¢ ਇਸ ਸੱਦੇ ਤਹਿਤ ਚੰਡੀਗੜ੍ਹ, ਅੰਮਿ੍ਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਰੋਪੜ, ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਫਰੀਦਕੋਟ ਆਦਿ ਜ਼ਿਲਿਆਂ ਵਿਚ ਇਕਜੁੱਟਤਾ ਮੀਟਿੰਗਾਂ, ਰੈਲੀਆਂ ਤੇ ਵਿਖਾਵੇ ਕੀਤੇ ਗਏ ਅਤੇ ਕਈ ਥਾਈਾ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਪੁਤਲੇ ਵੀ ਸਾੜੇ ਗਏ ¢ ਇਨ੍ਹਾਂ ਰੈਲੀਆਂ ਤੇ ਵਿਖਾਵਿਆਂ ਨੂੰ ਸਰਬ ਸਾਥੀ ਗੁਰਮੀਤ ਸਿੰਘ ਬਖਤਪੁਰ, ਬੰਤ ਸਿੰਘ ਬਰਾੜ, ਸੁਖਵਿੰਦਰ ਸਿੰਘ ਸੇਖੋਂ, ਨਿਰਮਲ ਸਿੰਘ ਧਾਲੀਵਾਲ, ਲਹਿੰਬਰ ਸਿੰਘ ਤੱਗੜ, ਪ੍ਰਗਟ ਸਿੰਘ ਜਾਮਾਰਾਏ, ਰਾਜਵਿੰਦਰ ਸਿੰਘ ਰਾਣਾ, ਰਤਨ ਸਿੰਘ ਰੰਧਾਵਾ, ਸੁਖਦਰਸ਼ਨ ਸਿੰਘ ਨੱਤ, ਮਾਸਟਰ ਰਘਬੀਰ ਸਿੰਘ, ਸੁਖਦੇਵ ਸ਼ਰਮਾ, ਗੁਲਜ਼ਾਰ ਸਿੰਘ ਭੁੰਬਲੀ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਹਰਿਆਣਾ ਵਾਂਗ ਪੰਜਾਬ ਦੇ ਖੇਤੀ ਟਿਊਬਵੈੱਲਾਂ 'ਤੇ ਸੋਲਰ ਪੰਪ ਲਗਾਏ ਜਾਣ ਦੀ ਜ਼ਰੂਰਤ ਅਗਲੀ ਖ਼ਬਰ ਪਾਕਿ ਦੇ ਫ਼ੌਜ ਮੁਖੀ ਦਾ ਵਾਸ਼ਿੰਗਟਨ 'ਚ ਭਾਰੀ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।