07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੜਕੀਆਂ ਨੇ ਟੋਲ ਪਲਾਜ਼ਾ 'ਤੇ ਕੰਮ ਕਰ ਕੇ ਦਿੱਤਾ ਆਤਮ ਵਿਸ਼ਵਾਸ ਦਾ ਸਬੂਤ • ਟੋਲ ਪਲਾਜ਼ਾ 'ਤੇ ਕੰਮ ਕਰਕੇ ਬਣਾਈ ਵੱਖਰੀ ਪਹਿਚਾਣ • ਹਰੇਕ ਕੈਬਿਨ 'ਚ ਜਲਦ ਹੀ ਏ.ਸੀ. ਲਗਾਏ ਜਾਣਗੇ-ਪਲਾਜ਼ਾ ਮੈਨੇਜਰ <br/>

ਅਜੀਤ ਡੈਸਕ 21-06-2025
ਲਾਡੋਵਾਲ (ਲੁਧਿਆਣਾ), 20 ਜੂਨ (ਬਲਬੀਰ ਸਿੰਘ ਰਾਣਾ)-ਸਮੇਂ ਨੇ ਅਜਿਹਾ ਕਰਵੱਟ ਲਿਆ ਕੇ ਜਿੱਥੇ ਮਾਪਿਆਂ ਦੀ ਪੁੱਤਰਾਂ ਪ੍ਰਤੀ ਜ਼ਿਆਦਾ ਇੱਛਾ ਹੁੰਦੀ ਸੀ, ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਆਤਮ ਹੱਤਿਆ ਕੀਤੀ ਜਾਂਦੀ ਸੀ ਪਰ ਲੋਕਾਂ ਦੀ ਸੋਚ ਬਦਲਣ ਨਾਲ ਅੱਜ ਧੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਮਿਲਣ ਲੱਗ ਪਿਆ ਹੈ | ਅੱਜ ਲੜਕੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜੇ੍ਹ ਹੋਣ ਲਈ ਅਤੇ ਆਪਣੀਆਂ ਪਰਿਵਾਰਿਕ ਲੋੜਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਲੜਕਿਆਂ ਦੇ ਵਾਂਗ ਦਿਲੋਂ ਲਾ ਕੇ ਜੀਅ ਜਾਨ ਨਾਲ ਕੰਮ ਕਰ ਰਹੀਆਂ ਹਨ | ਅੱਜ ਲੜਕੀਆਂ ਪੜ੍ਹ ਲਿਖ ਕੇ ਇਸ ਕਾਬਲ ਬਣ ਗਈਆਂ ਹਨ ਕਿ ਉਹ ਆਪਣੇ ਆਤਮ ਵਿਸ਼ਵਾਸ ਨਾਲ ਬਗੈਰ ਕਿਸੇ ਡਰ ਅਤੇ ਖ਼ੌਫ਼ ਦੇ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਫ਼ੈਕਟਰੀਆਂ, ਹੌਜ਼ਰੀਆਂ, ਸ਼ੋਅ ਰੂਮਾ, ਸਨਅਤ ਦਫ਼ਤਰਾਂ ਅਤੇ ਸਭ ਤੋਂ ਜ਼ਿਆਦਾ ਸਖ਼ਤ ਡਿਊਟੀ ਟੋਲ ਪਲਾਜ਼ਿਆਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਵਿਚ ਵੀ ਕਰ ਰਹੀਆਂ ਹਨ | ਲੁਧਿਆਣਾ ਤੋਂ ਜਲੰਧਰ ਕੌਮੀ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਵਿਖੇ ਵੀ ਲੜਕੀਆਂ ਰੋਜ਼ੀ ਰੋਟੀ ਦੇ ਲਈ ਮਿਹਨਤ ਕਰਕੇ ਬੇਹੱਦ ਖ਼ੁਸ਼ ਨਜ਼ਰ ਆ ਰਹੀਆਂ ਹਨ | ਭਾਵੇਂ ਇਨ੍ਹਾਂ ਲੜਕੀਆਂ ਦੀ ਬੇਹੱਦ ਸਖ਼ਤ ਡਿਊਟੀ ਹੈ ਪਰ ਫਿਰ ਵੀ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੀਆਂ ਹਨ ਅਤੇ ਆਪਣੀ ਮਕਸਦ ਵਿਚ ਕਾਮਯਾਬ ਹੋ ਰਹੀਆਂ ਹਨ | ਜਿਸ ਦੀ ਤਾਜ਼ਾ ਮਿਸਾਲ ਲਾਡੋਵਾਲ ਟੋਲ ਪਲਾਜ਼ਾ ਤੇ ਟੋਲ ਪਰਚੀ ਕੱਟਣ ਦਾ ਕੰਮ ਕਰਨ ਵਾਲੀਆਂ ਲੜਕੀਆਂ ਤੋਂ ਦੇਖਣ ਨੂੰ ਮਿਲਦੀ ਹੈ | ਲੜਕੀਆਂ ਦੀ ਇੰਚਾਰਜ ਸਿਮਰਨ ਪ੍ਰੀਤ ਕੌਰ ਨੇ ਦੱਸਿਆ ਕਿ ਟੋਲ ਪਲਾਜ਼ਾ ਤੇ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਲੜਕਿਆਂ ਵਾਂਗ ਹਫ਼ਤੇ ਤੋਂ 10 ਦਿਨ ਤੱਕ ਦੀ ਟਰੇਨਿੰਗ ਦਿੱਤੀ ਜਾਂਦੀ ਹੈ, ਸਾਡੀ ਡਿਊਟੀ ਕੇਵਲ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੁੰਦੀ ਹੈ, ਉਸ ਤੋਂ ਬਾਅਦ ਸ਼ਿਫ਼ਟਾਂ ਵਿਚ ਲੜਕੇ ਹੀ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਕੰਮ ਦੇ ਆਧਾਰ ਤੇ ਭਾਵ ਨਵੀਆਂ ਅਤੇ ਪੁਰਾਣੀਆਂ ਲੜਕੀਆਂ ਨੂੰ 10 -11 ਹਜ਼ਾਰ ਤੋਂ ਲੈ ਕੇ 17-18 ਹਜ਼ਾਰ ਤੱਕ ਪ੍ਰਤੀ ਮਹੀਨਾ ਤਨਖ਼ਾਹ ਮਿਲ ਰਹੀ ਹੈ, ਜਿਸ ਨਾਲ ਅਸੀਂ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੀਆਂ ਹਾਂ | ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਤੇ ਬੇਸ਼ੱਕ ਲੜਕੇ ਅਤੇ ਲੜਕੀਆਂ ਸਾਂਝੇ ਤੌਰ 'ਤੇ ਡਿਊਟੀ ਕਰ ਰਹੇ ਹਨ ਪਰ ਸਾਡੇ ਵਿਚ ਅਤੇ ਲੜਕਿਆਂ ਵਿਚ ਪਰਿਵਾਰਕ ਮੈਂਬਰਾਂ ਵਾਲੀ ਸਾਂਝ ਹੈ, ਸਾਨੂੰ ਇਕੱਠਿਆਂ ਡਿਊਟੀ ਨਿਭਾਉਣ ਵਿਚ ਕੋਈ ਦਿੱਕਤ ਪੇਸ਼ ਨਹੀਂ ਆਉਂਦੀ | ਕੁਝ ਲੜਕੀਆਂ ਤਾਂ ਡਿਊਟੀ ਕਰਕੇ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਹਨ ਅਤੇ ਕੁਝ ਦੂਰ ਵਾਲੀਆਂ ਲੜਕੀਆਂ ਲਈ ਟੋਲ ਪਲਾਜ਼ਾ ਵਲੋਂ ਉਨ੍ਹਾਂ ਨੂੰ ਫਿਲੌਰ ਵਿਖੇ ਹੋਸਟਲ ਵਿਚ ਰੱਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਾਡਾ ਸਭ ਦਾ ਪ੍ਰੋਵੀਡੈਂਟ ਫ਼ੰਡ ਕੱਟਿਆ ਜਾਂਦਾ ਹੈ, ਮੈਡੀਕਲ ਸਹੂਲਤ ਵੀ ਮਿਲ ਰਹੀ ਹੈ, ਹਫ਼ਤਾਵਾਰੀ ਛੁੱਟੀ ਵੀ ਮਿਲਦੀ ਹੈ, ਪੈਨਸ਼ਨ ਫ਼ੰਡ ਵੀ ਕੱਟਿਆ ਜਾਂਦਾ ਹੈ, ਜੇਕਰ ਕਿਸੇ ਛੁੱਟੀ ਵਾਲੇ ਦਿਨ ਡਿਊਟੀ ਕਰਨੀ ਪਵੇ ਤਾਂ ਉਸ ਬਦਲੇ ਵੀ ਸਾਨੂੰ ਅਗਲੇ ਦਿਨਾਂ ਵਿਚ ਛੁੱਟੀ ਮਿਲਦੀ ਹੈ ਅਤੇ ਸਾਨੂੰ ਦੀਵਾਲੀ ਤੇ ਬੋਨਸ ਵਗ਼ੈਰਾ ਵੀ ਕੰਪਨੀ ਵਲੋਂ ਦਿੱਤਾ ਜਾਂਦਾ ਹੈ |

ਪਿਛਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1560.51 ਫੁੱਟ ਅਗਲੀ ਖ਼ਬਰ ਕਰਜ਼ਾ ਦਿਵਾਉਣ ਦੀ ਆੜ 'ਚ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ 6 ਮੈਂਬਰ ਗਿ੍ਫ਼ਤਾਰ 67 ਮੋਬਾਈਲ, 18 ਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।