ਨੰਗਲ, 20 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1560.51 ਫੁੱਟ ਰਿਕਾਰਡ ਕੀਤਾ ਗਿਆ | ਭਾਖੜਾ ਡੈਮ 'ਚ 31708 ਕਿਊਸਿਕ ਪਾਣੀ ਆ ਰਿਹਾ ਹੈ ਅਤੇ 34457 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਲੰਘੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ਦਾ ਪੱਧਰ 1585.43 ਫੁੱਟ ਸੀ | 20 ਜੂਨ 2024 ਨੂੰ ਭਾਖੜਾ ਡੈਮ 'ਚ 35670 ਕਿਊਸਿਕ ਪਾਣੀ ਆ ਰਿਹਾ ਸੀ ਅਤੇ 31201 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ | ਭਾਖੜਾ ਡੈਮ ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ ਪਰ ਖਾਸ ਹਾਲਾਤ 'ਚ ਇਹ ਪੱਧਰ 1685 ਫੁੱਟ ਵੀ ਹੋ ਸਕਦਾ ਹੈ | ਭਾਖੜਾ ਡੈਮ ਦੀ ਝੀਲ 'ਗੋਬਿੰਦ ਸਾਗਰ' 65 ਵਰਗ ਮੀਲ ਖੇਤਰ 'ਚ ਫੈਲੀ ਹੈ ਅਤੇ ਇਸ ਝੀਲ 'ਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ |