19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਕੈਪੀਟੋਲ ਹਸਪਤਾਲ 'ਚ 'ਐਡਵਾਂਸਡ ਬ੍ਰੇਨ ਪ੍ਰੋਸੀਜਰ' ਨਾਲ ਬਚਾਈ ਬਜ਼ੁਰਗ ਔਰਤ ਦੀ ਜਾਨ

ਅਜੀਤ ਡੈਸਕ 22-06-2025

ਸਮੇਂ ਸਿਰ ਮਿਲੇ ਇਲਾਜ ਨਾਲ ਹੋ ਸਕਦਾ ਹੈ ਸਟ੍ਰੋਕ ਦੇ ਪ੍ਰਭਾਵ ਤੋਂ ਬਚਾਅ-ਡਾ. ਹਰਨੂਰ ਸਿੰਘ ਪਰੂਥੀ
<br/>

ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ)-ਬਿਮਾਰੀਆਂ ਦੇ ਆਧੁਨਿਕ ਇਲਾਜ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੈਪੀਟੋਲ ਹਸਪਤਾਲ ਵਿਖੇ ਆਈ ਸਟ੍ਰੋਕ ਤੋਂ ਪ੍ਰਭਾਵਿਤ ਇਕ 75 ਸਾਲਾ ਬਜ਼ੁਰਗ ਔਰਤ ਦਾ ਮਾਹਿਰ ਡਾਕਟਰਾਂ ਵਲੋਂ 'ਐਡਵਾਂਸਡ ਬ੍ਰੇਨ ਪ੍ਰੋਸੀਜ਼ਰ' ਜ਼ਰੀਏ ਇਲਾਜ ਕੀਤਾ ਗਿਆ ਅਤੇ ਉਸ ਦੀ ਜਾਨ ਬਚਾ ਲਈ ਗਈ | ਹਸਪਤਾਲ ਦੇ ਡਾਇਰੈਕਟਰ ਮੈਡੀਕਲ ਡਾ. ਹਰਨੂਰ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਕਿ ਬਜ਼ੁਰਗ ਔਰਤ, ਜੋ ਕਿ ਇਕ ਵੱਡੇ ਅਤੇ ਸੰਭਾਵੀ ਤੌਰ 'ਤੇ ਘਾਤਕ ਬ੍ਰੇਨ ਐਨਿਉਰਿਜ਼ਮ ਤੋਂ ਪੀੜਤ ਸੀ | ਉਨ੍ਹਾਂ ਦੀ ਟੀਮ ਵਲੋਂ ਇਕ ਫਲੋ ਡਾਇਵਰਟਰ ਦੀ ਵਰਤੋਂ ਕਰਕੇ ਔਰਤ ਦਾ ਸਫ਼ਲਤਾ ਪੂਰਵਕ ਇਲਾਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਇਕ ਅਤਿ-ਆਧੁਨਿਕ, ਘੱਟੋ-ਘੱਟ ਹਮਲਾਵਰ ਨਿਊਰੋਇੰਟਰਵੈਂਸ਼ਨਲ ਪ੍ਰਕਿਰਿਆ ਹੈ, ਜਿਸ ਨੂੰ ਹਸਪਤਾਲ ਦੀ ਮਾਹਿਰ ਨਿਊਰੋ-ਇੰਟਰਵੈਂਸ਼ਨ ਟੀਮ ਦੁਆਰਾ ਬਿਨਾ ਕਿਸੇ ਓਪਨ ਸਰਜਰੀ ਦੇ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜ਼ ਨੂੰ ਅਗਲੇ ਦਿਨ ਤੁਰਦੇ ਹੋਏ ਅਤੇ ਪੂਰੀ ਤਰ੍ਹਾਂ ਸੁਚੇਤ ਅਵਸਥਾ 'ਚ ਛੁੱਟੀ ਦੇ ਦਿੱਤੀ ਗਈ | ਹਸਪਤਾਲ ਦੇ ਚੇਅਰਮੈਨ ਡਾ. ਸੀ.ਐਸ. ਪਰੂਥੀ ਨੇ ਜਾਣਕਾਰੀ ਦਿੱਤੀ ਕਿ 'ਸਟ੍ਰੋਕ ਦੁਨੀਆ ਭਰ 'ਚ ਮੌਤ ਅਤੇ ਅਪੰਗਤਾ ਦੇ ਪ੍ਰਮੁੱਖ ਕਾਰਨਾਂ 'ਚੋਂ ਇਕ ਹੈ | ਇਹ ਉਦੋਂ ਹੁੰਦਾ ਹੈ ਜਦੋਂ ਦਿਮਾਗ ਅੰਦਰ ਖੂਨ ਦਾ ਪ੍ਰਵਾਹ 'ਚ ਵਿਘਨ ਪੈਂਦਾ ਹੈ, ਇਹ ਜਾਂ ਤਾਂ ਖੂਨ 'ਚ ਧੱਬਾ ਬਨਣ (ਇਸਕੇਮਿਕ ਸਟ੍ਰੋਕ) ਜਾਂ ਨਾੜੀ ਫੱਟਣ ਕਰਕੇ ਖੂਨ ਵਹਿਣ (ਹੈਮਰੇਜਿਕ ਸਟ੍ਰੋਕ) ਦੇ ਕਾਰਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਟ੍ਰੋਕ ਦੇ ਲੱਛਣਾਂ ਨੂੰ ਜਲਦੀ ਪਛਾਣਨਾ ਬਹੁਤ ਜ਼ਰੂਰੀ ਹੈ, ਤਾਂ ਜੋ ਮਰੀਜ਼ ਨੂੰ ਸਮੇਂ ਸਿਰ ਮਿਲੇ ਇਲਾਜ ਨਾਲ ਸਟ੍ਰੋਕ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਮੰਡੀਆਂ 'ਚ ਮੱਕੀ ਦਾ ਭਾਅ ਸਮਰਥਨ ਮੁੱਲ ਤੋਂ 600 ਰੁਪਏ ਕੁਇੰਟਲ ਤੱਕ ਘਟਿਆ ਅਗਲੀ ਖ਼ਬਰ ਯੋਗ ਹੀ ਸਨਾਤਨ ਦਾ ਸਾਰ ਹੈ ਅਤੇ ਜੀਵਨ ਦਾ ਸੱਚ ਹੈ-ਸਵਾਮੀ ਰਾਮਦੇਵ ਕਿਹਾ, ਅੱਜ ਦੁਨੀਆ 'ਚ 200 ਕਰੋੜ ਤੋਂ ਵੱਧ ਲੋਕ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।