07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜੁਡੀਸ਼ੀਅਲ ਕਮਿਸ਼ਨ ਬਣਾ ਕੇ ਸੁਪਰੀਮ ਕੋਰਟ ਦੇ ਜੱਜ ਕੋਲੋਂ ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦੀ ਜਾਂਚ ਕਰਵਾਈ ਜਾਵੇ-ਸਾਹਨੀ <br/>

ਅਜੀਤ ਡੈਸਕ 22-09-2025

ਨੰਗਲ ਸੋਹਲ ਦੇ ਖੇਤਾਂ 'ਚੋਂ ਰੇਤ ਕੱਢਣ ਦੀ ਕਰਵਾਈ ਸ਼ੁਰੂਆਤ
ਅਜਨਾਲਾ/ ਗੱਗੋਮਾਹਲ, ਰਮਦਾਸ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਨੰਗਲ ਸੋਹਲ ਵਿਖੇ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਦੌਰਾਨ ਖੇਤਾਂ ਵਿਚ ਜਮ੍ਹਾਂ ਹੋਈ ਰੇਤ ਨੂੰ ਸੰਨ ਫਾਉਂਡੇਸ਼ਨ ਦੀ ਤਰਫ਼ੋਂ ਬਾਹਰ ਕੱਢਣ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ ਵਲੋਂ ਟੱਕ ਲਗਾ ਕੇ ਕੀਤੀ ਗਈ | ਇਸ ਮੌਕੇ ਡਾ. ਸਾਹਨੀ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ 'ਚ ਜੋ ਭਿਆਨਕ ਹੜ੍ਹ ਆਏ ਹਨ, ਉਸ ਸੰਬੰਧੀ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਇਸ ਦੀ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਸੁਪਰੀਮ ਕੋਰਟ ਦੇ ਜੱਜ ਕੋਲੋਂ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚੋਂ ਰੇਤਾ ਬਾਹਰ ਕੱਢਣ ਤੱਕ ਸਨ ਫਾਊਾਡੇਸ਼ਨ ਵਲੋਂ ਉਪਰਾਲੇ ਜਾਰੀ ਰਹਿਣਗੇ ਅਤੇ ਇਸ ਕੰਮ ਲਈ ਲਗਾਏ 15 ਟਰੈਕਟਰ ਟਰਾਲੀਆਂ ਅਤੇ 5 ਜੇ.ਸੀ.ਬੀ ਮਸ਼ੀਨਾਂ ਸਮੇਤ ਸਟਾਫ਼ ਅਤੇ ਮਜ਼ਦੂਰ ਤਦ ਤੱਕ ਪਿੰਡ ਵਿਚ ਤਾਇਨਾਤ ਰਹਿਣਗੇ, ਜਦ ਤੱਕ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਆਪਣੀ ਅਗਲੀ ਫ਼ਸਲ (ਕਣਕ) ਦੀ ਬਿਜਾਈ ਸ਼ੁਰੂ ਨਹੀਂ ਕਰ ਲੈਂਦੇ | ਉਪਰੰਤ ਡਾ. ਵਿਕਰਮਜੀਤ ਸਿੰਘ ਸਾਹਨੀ ਸਰਹੱਦੀ ਪਿੰਡ ਦਰਿਆ ਮੂਸਾ ਪਹੁੰਚੇ, ਜਿਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰੇਲੂ ਸਾਮਾਨ ਜਿਵੇਂ ਕਿ ਬਿਸਤਰੇ, ਗੱਦੇ, ਫਾਗਿੰਗ ਮਸ਼ੀਨਾਂ, ਫ਼ਰਨੀਚਰ ਅਤੇ ਚੌਲ ਵੰਡੇ | ਪਿੰਡ ਦੀਆਂ ਖ਼ਰਾਬ ਸੜਕਾਂ ਅਤੇ ਹਾਈ ਸਕੂਲ ਨਾ ਹੋਣ ਕਰਕੇ ਬੱਚਿਆਂ ਨੂੰ ਲਗਭਗ 8 ਕਿੱਲੋਮੀਟਰ ਪੈਦਲ ਤੁਰ ਕੇ ਪੜ੍ਹਾਈ ਲਈ ਜਾਣਾ ਪੈਂਦਾ ਹੈ, ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ, ਡਾ. ਵਿਕਰਮਜੀਤ ਸਾਹਨੀ ਨੇ ਤੁਰੰਤ ਪਿੰਡ ਦੇ ਸਰਕਾਰੀ ਸਕੂਲ ਲਈ ਇਕ ਸਕੂਲ ਬੱਸ ਦੇਣ ਦਾ ਐਲਾਨ ਕੀਤਾ | ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਐੱਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ, ਪ੍ਰਧਾਨ ਹਰਪਾਲ ਸਿੰਘ ਸਿੰਧੀ ਰਮਦਾਸ, ਹੀਰਾ ਸਿੰਘ ਨੰਗਲ ਸੋਹਲ, ਸਰਪੰਚ ਰਾਜਵਿੰਦਰ ਸਿੰਘ ਰਾਜਾ ਪੰਜਗਰਾਈਾ ਵਾਹਲਾ ਅਤੇ ਨੰਬਰਦਾਰ ਤਰਸ਼ੇਮ ਸਿੰਘ ਨੰਗਲ ਸੋਹਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲਾ 'ਚ ਇਕੱਠੇ ਹੋਏ ਪੈਸੇ ਦੀ ਹੋਵੇਗੀ ਦੁਰਵਰਤੋਂ-ਬਿੱਟੂ <br/> ਅਗਲੀ ਖ਼ਬਰ ਸੰਦੀਪ ਸਿੰਘ 'ਤੇ ਹੋਏ ਤਸ਼ੱਦਦ ਦੀ ਸਰਕਾਰ ਜਾਂਚ ਕਰਵਾਏ-ਭਾਈ ਮੰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।