ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਦੁਨੀਆਂ ਦੇ ਸਭ ਤੋਂ ਵੱਡੇ ਜਵਾਲਾਮੁਖੀਆਂ 'ਚ ਸ਼ਾਮਿਲ ਅਤੇ ਵਿਸ਼ਵ ਦੇ ਸਭ ਤੋਂ ਉੱਚੇ 'ਫ੍ਰੀ-ਸਟੈਂਡਿੰਗ' ਪਹਾੜ ਮਾਊਾਟ ਕਿਲੀਮੰਜਾਰੋ 'ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਅੰਮਿ੍ਤਸਰ ਦੇ ਤਰੁਣਦੀਪ ਸਿੰਘ ਨੇ ਹੁਣ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਕੋਸੀਅਸਕੋ ਦੀ ਸਿਖਰ 'ਤੇ ਨਿਸ਼ਾਨ ਸਾਹਿਬ ਝੁਲਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ | 'ਅਜੀਤ' ਉਪ ਦਫ਼ਤਰ ਪਹੁੰਚੇ ਅੰਮਿ੍ਤਸਰ ਦੇ ਮਾਊਾਟੇਨ ਮੈਨ ਵਜੋਂ ਪ੍ਰਸਿੱਧ ਤਰੁਣਦੀਪ ਸਿੰਘ ਨੇ ਆਪਣੀ ਇਸ ਯਾਤਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਊਾਟ ਕੋਸੀਅਸਜ਼ਕੋ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਹੈ | ਆਸਟ੍ਰੇਲੀਆ ਦੇ ਨਿਊ