03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਿੰਗਲਾ ਆਸ਼ਰਮ ਸਨੌਰ ਦੇ 31ਵੇਂ ਸਾਲਾਨਾ ਯਾਦਗਾਰੀ ਦਿਵਸ ਮੌਕੇ ਸਮੂਹਿਕ ਵਿਆਹ <br/>

ਅਜੀਤ ਡੈਸਕ 20-10-2025

ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਜੀਵਨ ਹੀ ਸਾਰਥਕ ਜੀਵਨ ਹੈ-ਸੰਤ ਬਾਬਾ ਬਲਬੀਰ ਸਿੰਘ
ਸਨੌਰ, 19 ਅਕਤੂਬਰ (ਮੋਹਣ ਸਿੰਘ ਭੱਟੀ)-ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਰੋਡ, ਪਟਿਆਲਾ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਮੋਹਣ ਸਿੰਘ ਦਾ 31ਵਾਂ ਸਾਲਾਨਾ ਯਾਦਗਾਰੀ ਦਿਵਸ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਧੂਮਧਾਮ ਦੇ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੀਆਂ ਲੜੀਆਂ ਦੇ ਭੋਗ ਪਾਏ ਗਏ | ਸਮਾਗਮ 'ਚ ਸਟੇਜ ਸਕੱਤਰ ਦੀ ਭੂਮਿਕਾ ਜਥੇਦਾਰ ਕਿ੍ਸ਼ਨ ਸਿੰਘ ਸਨੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ 'ਤੇ ਹਰ ਸਾਲ ਦੀ ਤਰ੍ਹਾਂ ਸਮਾਜਿਕ ਤੌਰ 'ਤੇ ਨਿਸ਼ਕਾਮ ਸੇਵਾਵਾਂ ਲਈ ਵਿਸ਼ੇਸ਼ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ (ਸਨੌਰ) ਨੂੰ ਸੰਤ ਬਾਬਾ ਮੋਹਣ ਸਿੰਘ ਮੈਮੋਰੀਅਲ ਨਿਸ਼ਕਾਮ ਸਮਾਜ ਸੇਵੀ ਸੰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਸੰਚਾਲਕ ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਮਾਜ ਵਿਚ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਜੀਵਨ ਹੀ ਸਾਰਥਿਕ ਸੰਤ ਜੀਵਨ ਹੈ | ਸੰਤ ਮਨਮੋਹਣ ਸਿੰਘ ਗੁਰਦੁਆਰਾ ਬਾਰਨ ਸਾਹਿਬ ਪਟਿਆਲਾ ਵਾਲਿਆਂ ਨੇ ਸਮੂਹਿਕ ਅਨੰਦ ਕਾਰਜ ਦੀ ਮਰਿਆਦਾ ਸੰਪੰਨ ਕੀਤੀ ਅਤੇ ਉਨ੍ਹਾਂ ਦੇ ਸੁਖੀ ਗ੍ਰਹਿਸਤ ਜੀਵਨ ਲਈ ਗ੍ਰੰਥੀ ਸਿੰਘ ਸਾਹਿਬ ਭਾਈ ਜਗਦੇਵ ਸਿੰਘ ਤੇਜਾ ਨੇ ਅਰਦਾਸ ਕੀਤੀ | ਸੰਤ ਮਨਮੋਹਣ ਸਿੰਘ ਬਾਰਨ ਵਾਲਿਆਂ ਨਾਲ ਸੰਤ ਬਾਬਾ ਪ੍ਰੀਤਮ ਸਿੰਘ ਰਾਜਪੁਰਾ ਵਾਲੇ, ਸੰਤ ਸੁਖਦੇਵ ਸਿੰਘ ਅਮਨ ਨਗਰ ਵਾਲੇ ਸਮੇਤ ਹੋਰ ਸੰਤ ਮਹਾਂਪੁਰਸ਼ਾਂ ਨੇ ਵੀ ਗੁਰਬਾਣੀ ਕਥਾ, ਕੀਰਤਨ ਅਤੇ ਕਵੀਸ਼ਰੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਨਵ-ਵਿਵਾਹਿਤ ਜੋੜੀਆਂ ਨੂੰ ਗ੍ਰਹਿਸਤ ਜੀਵਨ ਦੀ ਜ਼ਰੂਰਤ ਨਾਲ ਸੰਬੰਧਿਤ ਘਰੇਲੂ ਸਾਮਾਨ ਵੀ ਦਿੱਤਾ ਗਿਆ | ਇਸ ਮੌਕੇ ਹਲਕਾ ਘਨੌਰ ਦੀ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਕਰਨਲ ਬਲਵਿੰਦਰਪਾਲ ਸਿੰਘ ਚੀਮਾ, ਇੰਜ. ਮਾਲਵਿੰਦਰ ਸਿੰਘ ਚੱਠਾ, ਪਿ੍ੰਸੀਪਲ ਅਜੀਤ ਸਿੰਘ ਭੱਟੀ, ਮਨਜੀਤ ਸਿੰਘ ਬਰਾੜ ਸਾਬਕਾ ਐਸ.ਪੀ., ਸਰਬ ਧਰਮ ਕਲੱਬ ਤੋਂ ਭੁਪਿੰਦਰ ਸਿੰਘ ਚਾਚੂ, ਗੌਰਵ ਸੰਧੂ ਜਨਰਲ ਸਕੱਤਰ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਇੰਦਰਜੀਤ ਸਿੰਘ ਸੰਧੂ ਵਾਇਸ ਚੇਅਰਮੈਨ, ਹਰਨੇਕ ਸਿੰਘ ਢੋਟ, ਹਰਮਿੰਦਰ ਸਿੰਘ ਹਰਮਨ ਲੁਧਿਆਣਾ, ਮੋਹਨ ਲਾਲ ਖੰਨਾ, ਕੁੰਦਨ ਗੋਗੀਆ ਮੇਅਰ ਪਟਿਆਲਾ, ਸੰਜੀਵ ਧੀਮਾਨ ਵਿਰਸਾ ਸੰਭਾਲ ਮੰਚ ਬੀਜੇਪੀ, ਲੱਖੀ ਸ਼ਰਮਾ, ਹਰੀਸ਼ ਸਿੰਗਲਾ ਸ਼ਿਵ ਸੈਨਾ, ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਮਾਜ ਸੇਵਕ ਉਪਕਾਰ ਸਿੰਘ, ਜਥੇ. ਜਗਦੇਵ ਸਿੰਘ ਤੇਜਾ, ਬਿਕਰਮਜੀਤ ਸਿੰਘ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਚਰਨਜੀਤ ਸਿੰਘ ਮੱਟੂ ਪ੍ਰਧਾਨ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਨੇ ਵੀ ਪਹੁੰਚ ਕੇ ਸਹਿਯੋਗ ਦਿੱਤਾ |

ਪਿਛਲੀ ਖ਼ਬਰ ਡੀ.ਐੱਸ.ਟੀ./ਸੀ.ਟੀ.ਐੱਸ. ਕੰਟੈਰਕਟ ਇੰਸਟਰਕਟਰ ਯੂਨੀਅਨ ਪੰਜਾਬ ਵਲੋਂ ਤਰਨ ਤਾਰਨ 'ਚ ਰੋਸ ਪ੍ਰਦਰਸ਼ਨ 26 ਨੂੰ <br/> ਅਗਲੀ ਖ਼ਬਰ ਉੱਘੇ ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਦਿਮਾਗ਼ ਦੀ ਨਾੜੀ ਫੱਟਣ ਕਾਰਨ ਹੋਏ ਅਧਰੰਗ ਦਾ ਸ਼ਿਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।