03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡਾ. ਸਾਹਨੀ ਨੇ ਰਾਵੀ ਦਰਿਆ ਦੇ ਬੰਨ੍ਹ 'ਤੇ ਰੇਤਾ ਹਟਾਉਣ ਦੇ ਕਾਰਜਾਂ ਦਾ ਲਿਆ ਜਾਇਜ਼ਾ <br/>

ਅਜੀਤ ਡੈਸਕ 20-10-2025

ਡੇਰਾ ਬਾਬਾ ਨਾਨਕ (ਬਟਾਲਾ), 19 ਅਕਤੂਬਰ (ਹੀਰਾ ਸਿੰਘ ਮਾਂਗਟ)-ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੇ ਨਾਲ ਧਰਮਕੋਟ ਪੱਤਣ ਵਿਖੇ ਚੱਲ ਰਹੇ ਬੰਨ੍ਹ ਬੰਨਣ ਅਤੇ ਰੇਤਾ ਹਟਾਉਣ ਦੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਹ ਕਾਰਜ ਬੀਤੇ ਦਿਨੀਂ ਆਏ ਹੜ੍ਹਾਂ ਤੋਂ ਬਾਅਦ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਪੁਰ ਸਾਹਿਬ ਅਤੇ ਡਾ. ਸਾਹਨੀ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤਾ ਗਿਆ ਸੀ | ਇਸ ਰੇਤਾ ਚੁੱਕਣ (ਡੀ-ਸਿਲਟਿੰਗ) ਮੁਹਿੰਮ ਦਾ ਉਦੇਸ਼ ਲਗਭਗ 300 ਏਕੜ ਉਪਜਾਊ ਜ਼ਮੀਨ ਨੂੰ ਫਿਰ ਤੋਂ ਖੇਤੀ ਯੋਗ ਬਣਾਉਣਾ ਹੈ | ਡਾ. ਸਾਹਨੀ ਨੇ ਸਥਾਨਕ ਔਰਤਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਹੜ੍ਹ ਦੀ ਬਰਬਾਦੀ ਤੋਂ ਬਾਅਦ ਆਪਣੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰਨ ਲਈ ਸਵੈ-ਸਹਾਇਤਾ ਸਮੂਹ ਬਣਾਏ ਹਨ | ਡਾ. ਸਾਹਨੀ ਨੇ ਔਰਤਾਂ ਦੇ ਯਤਨਾਂ ਦਾ ਸਹਿਯੋਗ ਦੇਣ ਲਈ 10 ਸਿਲਾਈ ਮਸ਼ੀਨਾਂ ਵੰਡੀਆਂ, ਜਿਨ੍ਹਾਂ ਨਾਲ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ 'ਚ ਮਦਦ ਮਿਲੇਗੀ | ਡਾ. ਸਾਹਨੀ ਨੇ ਕਿਹਾ ਕਿ ਉਦੇਸ਼ ਸਿਰਫ਼ ਮਿੱਟੀ ਨੂੰ ਹਟਾਉਣਾ ਨਹੀਂ ਹੈ, ਬਲਕਿ ਜ਼ਮੀਨ ਦੀ ਉਤਪਾਦਕਤਾ ਨੂੰ ਮੁੜ ਸਥਾਪਿਤ ਕਰਨਾ ਅਤੇ ਸਥਾਨਕ ਲੋਕਾਂ ਨੂੰ ਸਮਰੱਥ ਬਣਾਉਣਾ ਵੀ ਹੈ | ਇਸ ਮੌਕੇ ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ, ਐਸ.ਡੀ.ਐਮ. ਡੇਰਾ ਬਾਬਾ ਨਾਨਕ ਆਦਿਤਿਆ ਸ਼ਰਮਾ, ਬੀ.ਡੀ.ਪੀ.ਓ. ਅਮਨਦੀਪ ਕੌਰ ਆਦਿ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਸਿੰਧ 'ਚ ਸੁਣਨ ਤੇ ਬੋਲਣ ਤੋਂ ਅਸਮਰੱਥ ਹਿੰਦੂ ਨਾਬਾਲਗ ਦਾ ਕਰਵਾਇਆ ਜਬਰੀ ਧਰਮ ਪਰਿਵਰਤਨ ਤੇ ਨਿਕਾਹ <br/> ਅਗਲੀ ਖ਼ਬਰ ਡੀ.ਐੱਸ.ਟੀ./ਸੀ.ਟੀ.ਐੱਸ. ਕੰਟੈਰਕਟ ਇੰਸਟਰਕਟਰ ਯੂਨੀਅਨ ਪੰਜਾਬ ਵਲੋਂ ਤਰਨ ਤਾਰਨ 'ਚ ਰੋਸ ਪ੍ਰਦਰਸ਼ਨ 26 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।