04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬ ਦੇ ਕਿਸਾਨਾਂ ਲਈ ਕੇਂਦਰ ਵਲੋਂ ਰਾਹਤ ਦੇ ਸੰਕੇਤ <br/>

ਅਜੀਤ ਡੈਸਕ 20-10-2025
ਚੰਡੀਗੜ੍ਹ, 19 ਅਕਤੂਬਰ (ਸੰਦੀਪ ਕੁਮਾਰ ਮਾਹਨਾ) – ਹੜ੍ਹ ਨਾਲ ਤਬਾਹ ਹੋਈਆਂ ਫ਼ਸਲਾਂ ਕਾਰਨ ਪੰਜਾਬ ਦੇ ਕਿਸਾਨਾਂ ਲਈ ਕੇਂਦਰ ਸਰਕਾਰ ਵਲੋਂ ਰਾਹਤ ਦੇ ਸੰਕੇਤ ਮਿਲ ਰਹੇ ਹਨ | ਸਰਕਾਰ ਇਸ ਸਾਲ ਝੋਨੇ ਦੀ ਖਰੀਦ ਨੀਤੀ 'ਚ ਛੂਟ ਦੇਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ | ਇਸ ਸਬੰਧੀ ਕੇਂਦਰ ਦੀ 14 ਮੈਂਬਰੀ ਟੀਮ ਨੇ ਸੂਬੇ ਦੇ 19 ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਦਾ ਦੌਰਾ ਕਰਦੇ ਹੋਏ ਫ਼ਸਲਾਂ ਦੇ ਨਮੂਨੇ ਇਕੱਠੇ ਕੀਤੇ ਹਨ | ਟੀਮ ਵਲੋਂ ਸਰਵੇ ਪੂਰਾ ਕਰ ਲਿਆ ਗਿਆ ਹੈ, ਜਿਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ, ਜਿਸ ਦੇ ਆਧਾਰ 'ਤੇ ਅਗਲਾ ਫ਼ੈਸਲਾ ਲਿਆ ਜਾਵੇਗਾ | ਪੰਜਾਬ ਸਰਕਾਰ ਨੇ 12 ਅਕਤੂਬਰ ਨੂੰ ਕੇਂਦਰੀ ਖੁਰਾਕ ਮੰਤਰਾਲੇ ਨੂੰ ਪੱਤਰ ਭੇਜ ਝੋਨੇ ਦੀ ਖਰੀਦ ਦੇ ਨਿਯਮਾਂ 'ਚ ਛੋਟ ਦੀ ਮੰਗ ਕੀਤੀ ਸੀ | ਸਰਕਾਰ ਨੇ ਆਪਣੇ ਪੱਤਰ 'ਚ ਕਿਹਾ ਸੀ ਕਿ 1987 ਤੋਂ ਬਾਅਦ ਇਹ ਸਭ ਤੋਂ ਵੱਡੀ ਕੁਦਰਤੀ ਆਫ਼ਤ ਹੈ, ਜਿਸ ਨਾਲ ਫ਼ਸਲਾਂ ਨੂੰ ਗੰਭੀਰ ਨੁਕਸਾਨ ਹੋਇਆ ਹੈ |
ਹੜ੍ਹਾਂ ਕਾਰਨ 5 ਲੱਖ ਏਕੜ ਫ਼ਸਲ ਹੋਈ ਸੀ ਤਬਾਹ
ਹੜ੍ਹ ਅਤੇ ਲਗਾਤਾਰ ਭਾਰੀ ਮੀਂਹ ਕਾਰਨ ਸੂਬੇ 'ਚ ਲਗਭਗ 5 ਲੱਖ ਏਕੜ ਖੇਤੀਬਾੜੀ ਜ਼ਮੀਨ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ, ਜਦਕਿ ਜੋ ਫ਼ਸਲ ਬਚ ਗਈ, ਉਸ ਦੀ ਗੁਣਵੱਤਾ 'ਤੇ ਵੀ ਭਾਰੀ ਅਸਰ ਪਿਆ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਖਰੀਦ ਮਾਪਦੰਡਾਂ 'ਚ ਢਿੱਲ ਦਿੰਦੀ ਹੈ ਤਾਂ ਹਜ਼ਾਰਾਂ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਮਿਲੇਗਾ | ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਤਬਾਹੀ ਹੋਈ ਸੀ | ਡੈਮਾਂ 'ਚੋਂ ਛੱਡੇ ਪਾਣੀ ਨਾਲ ਦਰਿਆਵਾਂ 'ਚ ਉਫ਼ਾਨ ਆ ਗਿਆ ਸੀ, ਜਦਕਿ ਸਤੰਬਰ ਮਹੀਨੇ 'ਚ ਵੀ ਹਾਲਾਤ ਗੰਭੀਰ ਰਹੇ | ਇਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ 5 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸਤੰਬਰ ਨੂੰ ਪੰਜਾਬ ਆ ਕੇ 1600 ਕਰੋੜ ਰੁਪਏ ਦੇ ਰੀਲਿਫ਼ ਪੈਕੇਜ ਦਾ ਐਲਾਨ ਕੀਤਾ ਸੀ |
ਦੂਜੇ ਪਾਸੇ, ਪੰਜਾਬ ਸਰਕਾਰ ਵਲੋਂ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ (ਅੰਮਿ੍ਤਸਰ) ਤੋਂ ਕੀਤੀ ਸੀ | ਇਸ ਤੋਂ ਬਾਅਦ ਸੂਬੇ ਦੇ ਕੈਬਨਿਟ ਮੰਤਰੀ ਵੱਖ-ਵੱਖ ਜ਼ਿਲਿ੍ਹਆਂ 'ਚ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡ ਰਹੇ ਹਨ | ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰੀ ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ ਦੇ ਨਿਯਮਾਂ 'ਚ ਵਿਸ਼ੇਸ਼ ਰਾਹਤ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਸਹਾਇਤਾ ਦਿੱਤੀ ਜਾ ਸਕਦੀ ਹੈ |

ਪਿਛਲੀ ਖ਼ਬਰ ਮਥੁਰਾ ਦੇ ਬਾਂਕੇ ਬਿਹਾਰੀ ਮੰਦਿਰ ਦਾ ਖਜ਼ਾਨਾ ਕਮਰਾ 54 ਸਾਲਾਂ ਬਾਅਦ ਖੁੱਲ੍ਹਾ <br/> ਅਗਲੀ ਖ਼ਬਰ ਡੋਪ ਟੈੱਸਟ ਦੀਆਂ ਨਕਲੀ ਰਿਪੋਰਟਾਂ ਬਣਾਉਣ ਦੇ ਮਾਮਲੇ 'ਚ ਦੋ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।