16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅਫ਼ਗਾਨ ਸਿੱਖਾਂ ਦੀ ਗ਼ੈਰ-ਮੌਜੂਦਗੀ 'ਚ ਤਾਲਿਬਾਨ ਨੇ ਖ਼ੋਸਤ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਨਿਸ਼ਾਨ ਸਾਹਿਬ ਦੀ ਸੇਵਾ <br/>

ਅਜੀਤ ਡੈਸਕ 06-11-2025
ਅੰਮਿ੍ਤਸਰ, 5 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਖ਼ੋਸਤ ਪ੍ਰਾਂਤ ਦੀ ਤਹਿਸੀਲ ਚਕਮਾਨੀਆ ਬਭੂ ਖ਼ੇਲ ਵਿਚਲੇ ਗੁਰਦੁਆਰਾ ਸੁਖਮਨੀ ਸਾਹਿਬ 'ਚ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉੱਥੋਂ ਦੇ ਤਾਲਿਬਾਨ ਕੇਅਰ ਟੇਕਰ ਵਲੋਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ | ਉਕਤ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਮੌਕੇ ਮੁਸਲਿਮ ਸੇਵਾਦਾਰ ਵੀ ਹਾਜ਼ਰ ਸਨ | ਦੱਸਣਯੋਗ ਹੈ ਕਿ ਮੌਜੂਦਾ ਸਮੇਂ ਚਕਮਾਨੀਆ 'ਚ ਰਹਿੰਦੇ ਹਿੰਦੂ ਸਿੱਖਾਂ ਦੇ ਦਿੱਲੀ ਆ ਜਾਣ ਕਰਕੇ, ਹੁਣ ਉੱਥੇ ਇਕ ਵੀ ਸਿੱਖ ਨਹੀਂ ਰਹਿ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਅਫ਼ਗਾਨ ਸਿੱਖ ਭਾਈਚਾਰੇ ਦਾ ਮਹੱਤਵਪੂਰਨ ਧਾਰਮਿਕ ਅਸਥਾਨ ਹੈ | ਖ਼ੋਸਤ ਸ਼ਹਿਰ ਦੇ ਚਮਕਣੀ (ਪਕਤੀਆ) 'ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਤਲਾ ਸਾਹਿਬ (ਅਸਲ ਨਾਂ ਥੜ੍ਹਾ ਸਾਹਿਬ) ਵੀ ਮੌਜੂਦ ਹੈ | ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਹਰ ਸਾਲ ਗੁਰਪੁਰਬ ਮੌਕੇ ਖੋਸਤ ਪ੍ਰਾਂਤ ਦੇ ਉਕਤ ਗੁਰਦੁਆਰਿਆਂ 'ਚ ਬਹੁਤ ਭਾਰੀ ਇਕੱਠ ਹੁੰਦਾ ਸੀ ਅਤੇ ਜਲਾਲਾਬਾਦ, ਕੁੰਦੁਜ਼, ਹੇਰਾਤ, ਕੰਧਾਰ ਅਤੇ ਕਾਬੁਲ ਆਦਿ ਤੋਂ ਵੱਡੀ ਗਿਣਤੀ 'ਚ ਅਫ਼ਗਾਨੀ ਹਿੰਦੂ ਸਿੱਖ ਦਰਸ਼ਨਾਂ ਲਈ ਪਹੁੰਚਦੇ ਸਨ |

ਪਿਛਲੀ ਖ਼ਬਰ ਬੰਗਾਲ 'ਚ ਵੋਟਰ ਸੂਚੀ ਤੋਂ ਬਾਹਰ ਹੋਣ ਦੇ ਡਰੋਂ ਵਿਅਕਤੀ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਬਸਪਾ ਅੰਬੇਡਕਰ ਵਲੋਂ ਅਕਾਲੀ ਦਲ (ਬ) ਨੂੰ ਤਰਨ ਤਾਰਨ ਹਲਕੇ ਦੀ ਉਪ ਚੋਣ 'ਚ ਸਮਰਥਨ ਦੇਣ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।