ਕੋਟ ਈਸੇ ਖਾਂ, 17 ਜੂਨ (ਨਿਰਮਲ ਸਿੰਘ ਕਾਲੜਾ)- ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਸਕੱਤਰ ਸਰਾਂ ਨੇ ਦੱਸਿਆ ਕਿ ਮੀਟਿੰਗ 'ਚ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ, ਵਿੱਤ ਵਿਭਾਗ ਤੇ ਸਿੱਖਿਆ ਸਕੱਤਰ ਮੌਜੂਦ ਸਨ | ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ 'ਚ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਜਰਨਲ ਸਕੱਤਰ ਸੁਖਦੀਪ ਕੌਰ ਸਰਾਂ, ਸੂਬਾ ਮੀਤ ਪ੍ਰਧਾਨ ਮੀਨੂੰ ਬਾਲਾ, ਸੂਬਾ ਸਹਾਇਕ ਸਕੱਤਰ ਸਲੀਮਾ ਮੁਹੰਮਦ, ਸੀਨੀਅਰ ਮੀਤ ਪ੍ਰਧਾਨ ਅਮਰਜੋਤ ਜੋਸ਼ੀ ਹਾਜ਼ਰ ਸਨ | ਮੀਟਿੰਗ 'ਚ ਆਦਰਸ਼ ਸਕੂਲਾਂ ਦੇ ਭਖਵੇਂ ਮੁੱਦਿਆਂ 'ਤੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ ਅਤੇ ਅਤੇ ਵਿੱਤ ਮੰਤਰੀ ਨੇ ਵਿੱਤ ਵਿਭਾਗ ਦੇ ਸੈਕਟਰੀ ਨੂੰ ਇਹ ਮਸਲਾ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਲਈ ਕਿਹਾ ਕਿ ਜਥੇਬੰਦੀ ਵਲੋਂ ਆਦਰਸ਼ ਸਕੂਲਾਂ 'ਚੋਂ ਇਕਦਮ ਬਾਹਰ ਕੱਢੇ ਗਏ ਅਧਿਆਪਕਾਂ ਦੇ ਹੱਕਾਂ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ | ਅਧਿਆਪਕਾਂ ਦੀ ਕੋਈ ਨੌਕਰੀ ਸੁਰੱਖਿਅਤ ਨਾ ਹੋਣ ਅਤੇ ਕੋਈ ਸਾਲਾਨਾ ਵਾਧੇ ਦੀ ਗੱਲ ਮੰਤਰੀ ਅੱਗੇ ਪੇਸ਼ ਕੀਤੀ ਗਈ | ਵਿੱਤ ਮੰਤਰੀ ਵਲੋਂ ਮੌਕੇ 'ਤੇ ਹੀ ਜਥੇਬੰਦੀ ਦੀ ਡੀ.ਜੀ.ਐਸ.ਸੀ. ਪੰਜਾਬ ਨਾਲ ਮੀਟਿੰਗ ਫਿਕਸ ਕਰਕੇ ਦੁਬਾਰਾ ਸਾਰੀ ਗੱਲਬਾਤ ਸੈਕਟਰੀਏਟ ਵਿਖੇ ਬੈਠ ਕੇ ਧਿਆਨ ਵਿਚ ਲਿਆਉਣ ਲਈ ਕਿਹਾ | ਜਥੇਬੰਦੀ ਵਲੋਂ ਡੀ.ਜੀ.ਐਸ.ਸੀ. ਪੰਜਾਬ ਨਾਲ ਮੌਕੇ 'ਤੇ ਮੁਲਾਕਾਤ ਕੀਤੀ ਗਈ ਤੇ ਸਿੱਖਿਆ ਡਾਇਰੈਕਟਰ ਪੰਜਾਬ ਵਲੋਂ ਆਦਰਸ਼ ਸਕੂਲਾਂ 'ਚ ਕੀਤੇ ਜਾ ਰਹੇ ਸੁਧਾਰਾਂ ਬਾਰੇ ਅਤੇ ਮੁਲਾਜ਼ਮਾਂ ਦੇ ਹੱਕਾਂ ਬਾਰੇ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਗਈ | ਵਿੱਤ ਮੰਤਰੀ ਵਲੋਂ ਡੀ.ਜੀ.ਐਸ.ਸੀ. ਨੂੰ ਇਹ ਵੀ ਕਿਹਾ ਗਿਆ ਕਿ ਜਲਦੀ ਹੀ ਪ੍ਰਸਤਵ ਦੀ ਇਕ ਕਾਪੀ ਜਥੇਬੰਦੀ ਨੂੰ ਦਿੱਤੀ ਜਾਵੇ |