29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਲੜਕੀ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 18-06-2025
ਕਿਸ਼ਨਪੁਰਾ ਕਲਾਂ, 17 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮੋਗੇ ਜ਼ਿਲੇ੍ਹ ਦਾ ਵੱਡਾ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਕਿ ਸਾਜੀਆ ਖਾਨ 20 ਸਾਲ ਦੀ ਖੂਹ 'ਚ ਡਿਗਣ ਕਾਰਨ ਮੌਤ ਹੋ ਗਈ | ਜਦੋਂ ਇਸ ਸਬੰਧੀ ਪੱਤਰਕਾਰਾਂ ਦੀ ਟੀਮ ਉਨ੍ਹਾਂ ਦੇ ਗ੍ਰਹਿ ਪਹੁੰਚੀ | ਗੱਲਬਾਤ ਕਰਦਿਆਂ ਸਾਜੀਆ ਦੇ ਭਰਾ ਵਛੀਰ ਖਾਨ ਤੇ ਦਾਦਾ ਗਨੀ ਮੁਹੰਮਦ ਨੇ ਦੱਸਿਆ ਕਿ ਮੇਰਾ ਪੁੱਤਰ ਸ਼ਰੀਫ਼ ਮੁਹੰਮਦ ਉਰਫ਼ ਸੀਫ਼ਾ ਪੇਂਟਰ ਤੇ ਮੇਰੀ ਨੂੰਹ ਨਾਲ ਮੇਰੀ ਪੋਤੀ ਬੀਤੇ ਦਿਨੀਂ ਇਹ ਆਪਣੀ ਮਾਸੀ ਕੋਲ ਜੋਗੇ ਰਲੇ ਮਾਨਸਾ ਚਲੇ ਗਏ ਤੇ ਮੇਰੀ ਨੂੰਹ ਤੇ ਪੁੱਤ ਕੱਲ੍ਹ ਸ਼ਾਮ ਨੂੰ ਵਾਪਸ ਘਰ ਪਰਤ ਆਏ ਪਰ ਅੱਜ ਸਵੇਰੇ 9 ਵਜੇ ਦੇ ਕਰੀਬ ਫ਼ੋਨ ਆਇਆ ਕਿ ਬੱਚੇ ਘਰ ਦੇ ਨੇੜੇ ਖੇਡਦੇ ਸਨ ਤੇ ਸਾਜੀਆਂ ਖਾਨ ਦਾ ਪੈਰ ਤਿਲਕਣ ਕਾਰਨ ਖੂਹ ਵਿਚ ਡਿਗ ਪਈ | ਸਾਜੀਆਂ ਖਾਨ ਦੀ ਮੌਤ ਦਾ ਪਤਾ ਚਲਦਿਆਂ ਸਰਪੰਚ ਪਿ੍ੰਸ ਚਾਵਲਾ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਅਵਤਾਰ ਸਿੰਘ ਮਾਨ, ਹਰਜਿੰਦਰ ਸਿੰਘ ਔਲਖ, ਕੈਪਟਨ ਬਹਾਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਜਗਜੀਤ ਸਿੰਘ ਜੀਤੂ, ਬਿੰਦਰ ਸੌਂਦ, ਰਾਜਿੰਦਰ ਸਿੰਘ ਬਿੰਦਰ, ਭੋਲਾ ਸਿੰਘ ਇਲੈਕਟੋ੍ਰਨਿਕਸ ਵਾਲਿਆਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ |
ਪਿਛਲੀ ਖ਼ਬਰ ਕੰਜ਼ਿਊਮਰ ਰਾਈਟਸ ਆਰਗੇਨਾਈਜ਼ੇਸ਼ਨ ਹੁਣ ਪੰਜਾਬ ਦੇ ਨਾਪ ਤੋਲ ਵਿਭਾਗ ਦੀ ਮਦਦ ਕਰੇਗਾ-ਪੰਕਜ ਸੂਦ ਅਗਲੀ ਖ਼ਬਰ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਦੀ ਵਿੱਤ ਮੰਤਰੀ ਚੀਮਾ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।