29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੇਖਾ ਕਲਾਂ 'ਚ ਵਿਕਾਸ ਕਾਰਜਾਂ ਨੂੰ ਮਿਲੀ ਰਫਤਾਰ

ਅਜੀਤ ਡੈਸਕ 18-06-2025
ਠੱਠੀ ਭਾਈ, 17 ਜੂਨ (ਜਗਰੂਪ ਸਿੰਘ ਮਠਾੜੂ)-ਹਲਕਾ ਬਾਘਾ ਪੁਰਾਣਾ ਦੇ ਐਮ.ਐਲ.ਏ. ਅੰਮਿ੍ਤਪਾਲ ਸਿੰਘ ਸੁਖਾਨੰਦ ਦੀ ਅਗਵਾਈ 'ਚ ਪਿੰਡ ਪੱਧਰੀ ਵਿਕਾਸ ਕਾਰਜਾਂ ਦੀ ਲੜੀ ਰੁਕਣ ਦੀ ਥਾਂ ਹੋਰ ਤੇਜ਼ੀ ਫੜ ਰਹੀ ਹੈ | ਇਨ੍ਹਾਂ ਕੰਮਾਂ ਤਹਿਤ ਹੁਣ ਪਿੰਡ ਸੇਖਾ ਕਲਾਂ ਵਿਚ ਵੀ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਰਹੀ ਇਕ ਅਹਿਮ ਮੰਗ ਨੂੰ ਪੂਰਾ ਕੀਤਾ ਗਿਆ ਹੈ | ਪਿੰਡ ਦੇ ਸਰਪੰਚ ਦਰਸ਼ਨ ਸਿੰਘ ਸੋਹੀ ਨੇ ਪੰਚਾਇਤ ਮੈਂਬਰ ਅਮਰਜੀਤ ਸਿੰਘ ਦੀ ਮਜ਼ਬੂਤ ਸਿਫਾਰਿਸ਼ 'ਤੇ ਲੋਕ ਭਲਾਈ ਨੂੰ ਮੱਦੇਨਜ਼ਰ ਰੱਖਦਿਆਂ ਬਾਬੇ ਗੁਰਮੇਲ ਅਤੇ ਸੋਨੂੰ ਡਾਕਟਰ ਵਾਲੀ ਪੁਰਾਣੀ ਗਲੀ ਵਿਚ ਇੰਟਰਲਾਕ ਟਾਈਲਾਂ ਲਗਵਾ ਕੇ ਇਹ ਮਹੱਤਵਪੂਰਨ ਕੰਮ ਮੁਕੰਮਲ ਕਰਵਾਇਆ ਹੈ | ਇਹ ਗਲੀ ਸਾਲਾਂ ਤੋਂ ਨਿਕਾਸੀ ਅਤੇ ਖਰਾਬ ਸੜਕ ਹਾਲਤ ਕਰਕੇ ਲੋਕਾਂ ਲਈ ਮੁਸ਼ਕਿਲਾਂ ਦਾ ਕਾਰਨ ਬਣੀ ਹੋਈ ਸੀ | ਇਹ ਵਿਕਾਸ ਕਾਰਜ ਪਿੰਡ ਵਾਸੀਆਂ ਲਈ ਵੱਡੀ ਰਾਹਤ ਸਾਬਤ ਹੋਇਆ ਹੈ | ਇੰਟਰਲਾਕ ਟਾਈਲ ਲੱਗਣ ਨਾਲ ਨਾ ਸਿਰਫ ਆਵਾਜਾਈ ਸੁਚੱਜੀ ਹੋਈ ਹੈ ਸਗੋਂ ਪਿੰਡ ਦੀ ਰੂਪ-ਰੇਖਾ ਵੀ ਨਿਖਰ ਕੇ ਸਾਹਮਣੇ ਆਈ ਹੈ | ਸਰਪੰਚ ਦਰਸ਼ਨ ਸਿੰਘ ਸੋਹੀ ਨੇ ਕਿਹਾ ਕਿ ਪਿੰਡ ਵਿਚ ਹੋਰ ਵੀ ਕਈ ਵਿਕਾਸ ਕਾਰਜ ਪੈਂਡਿੰਗ ਹਨ ਜਿਨ੍ਹਾਂ ਨੂੰ ਐਮ.ਐਲ.ਏ. ਅੰਮਿ੍ਤਪਾਲ ਸਿੰਘ ਦੀ ਰਹਿਨੁਮਾਈ ਹੇਠ ਜਲਦ ਪੂਰਾ ਕੀਤਾ ਜਾਵੇਗਾ | ਮੁਹੱਲਾ ਨਿਵਾਸੀਆਂ ਨੇ ਇਸ ਗਲੀ ਬਣਨ ਦੀ ਖੁਸ਼ੀ ਵਿਚ ਲੱਡੂ ਵੰਡੇ ਅਤੇ ਸਰਪੰਚ ਦਰਸ਼ਨ ਸਿੰਘ ਸੋਹੀ ਸਨਮਾਨਿਤ ਵੀ ਕੀਤਾ |
ਪਿਛਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1558.69 ਫੁੱਟ <br/> ਅਗਲੀ ਖ਼ਬਰ ਸਵਾ ਸਾਲ ਤੋਂ ਕੋਟ ਈਸੇ ਖਾਂ 'ਚ ਹੱਡਾ ਰੋੜੀ ਬੰਦ ਹੋਣ ਕਾਰਨ ਮੁਸ਼ਕਿਲਾਂ ਬਰਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।