ਧਰਮਕੋਟ, 20 ਜੂਨ (ਪਰਮਜੀਤ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਧਰਮਕੋਟ ਦੀ ਕਾਂਗਰਸ ਕਮੇਟੀ ਦੀ ਮੀਟਿੰਗ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ, ਜ਼ਿਲ੍ਹਾ ਮੋਗਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਕੋਆਰਡੀਨੇਟਰ ਹਰਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਲੋਹਗੜ੍ਹ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਅਹਿਮ ਮੁੱਦਿਆਂ 'ਤੇ ਚਰਚਾ ਹੋਈ ਅਤੇ ਆਉਣ ਵਾਲੇ ਸਮੇਂ ਲਈ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਵਿਉਂਤਬੰਦੀ ਬਣਾਈ ਗਈ | ਇਸ ਮੌਕੇ ਹਲਕਾ ਧਰਮਕੋਟ ਦੇ ਕਾਂਗਰਸੀ ਆਗੂ ਮੌਜੂਦ ਰਹੇ | ਮੀਟਿੰਗ ਖ਼ਤਮ ਹੋਣ ਉਪਰੰਤ ਲੋਹਗੜ੍ਹ ਵਲੋਂ ਹਰਿੰਦਰ ਸਿੰਘ ਢੀਂਡਸਾ ਕੋਆਰਡੀਨੇਟਰ ਕਾਂਗਰਸ ਪਾਰਟੀ ਹਲਕਾ ਧਰਮਕੋਟ ਅਤੇ ਸ੍ਰੀ ਕੇ.ਕੇ. ਤਿਵਾੜੀ ਕੋਆਰਡੀਨੇਟਰ ਹਲਕਾ ਨਿਹਾਲ ਸਿੰਘ ਵਾਲਾ ਨੂੰ ਸਨਮਾਨਿਤ ਵੀ ਕੀਤਾ ਅਤੇ ਸਭ ਨੂੰ ਜੀ ਆਇਆਂ ਆਖਿਆ |