ਬੱਧਨੀ ਕਲਾਂ, 20 ਜੂਨ (ਸੰਜੀਵ ਕੋਛੜ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਮਹਿੰਦਰਾ ਦੇ ਆਦੇਸ਼ਾਂ ਅਤੇ ਨਿਸ਼ਾ ਬਾਂਸਲ ਐਸ.ਐਮ.ਓ. ਢੁੱਡੀਕੇ ਦੀ ਯੋਗ ਅਗਵਾਈ ਹੇਠ ਪਿੰਡ ਬੁੱਟਰ ਕਲਾਂ ਵਿਖੇ ਹੈਲਥ ਸੁਪਰਵਾਈਜ਼ਰ ਚਮਕੌਰ ਸਿੰਘ ਦੀ ਦੇਖ ਰੇਖ ਹੇਠ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਐਂਟੀ ਲਾਰਵਾ ਪ੍ਰੋਗਰਾਮ ਤਹਿਤ ਟੀਮ ਵਲੋਂ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ ਤੇ ਖਾਲੀ ਥਾਵਾਂ, ਨਰਸਰੀਆਂ, ਕੰਟਰੰਕਸ਼ਨ ਦੇ ਚੱਲ ਰਹੇ ਕੰਮ, ਨਾਲਿਆਂ ਆਦਿ ਤੇ ਲਾਰਵੀਸਾਈਡਲ ਸਪਰੇ ਕਰਵਾਈ ਗਈ | ਇਸ ਕੰਮ ਦੀ ਸ਼ੁਰੂਆਤ ਮੌਕੇ ਪਰਮਜੀਤ ਸਿੰਘ ਬੁੱਟਰ ਚੇਅਰਮੈਨ ਮਾਰਕੀਟ ਕਮੇਟੀ ਬੱਧਨੀ ਕਲਾਂ ਨੇ ਹੈਲਥ ਵਿਭਾਗ ਬੁੱਟਰ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਲੋਕਾਂ ਨੂੰ ਸਫ਼ਾਈ ਦਾ ਖ਼ਾਸ ਧਿਆਨ ਦੇਣ ਅਤੇ ਖਾਲੀ ਥਾਵਾਂ ਤੋਂ ਇਲਾਵਾ ਘਰਾਂ 'ਚ ਪਏ ਪੁਰਾਣੇ ਟਾਇਰਾਂ, ਪਾਈਪਾਂ ਆਦਿ 'ਚ ਗੰਦਾ ਪਾਣੀ ਖੜਾ ਨਾ ਕਰਨ ਦੀ ਅਪੀਲ ਕੀਤੀ | ਇਸ ਸਮੇਂ ਭੁੱਲਰ ਪੱਤੀ ਦੇ ਸਰਪੰਚ ਬੀਬੀ ਕਮਲਜੀਤ ਕੌਰ, ਮਨਜਿੰਦਰ ਸਿੰਘ ਫ਼ੌਜੀ ਨੇ ਸਿਹਤ ਕਰਮਚਾਰੀਆਂ ਵਲੋਂ ਕੀਤੀ ਜਾਂ ਰਹੀ ਜਾਂਚ ਸਬੰਧੀ ਪੂਰਾ ਸਹਿਯੋਗ ਦਿੱਤਾ | ਇਸ ਮੌਕੇ ਹੈਲਥ ਸੁਪਰਵਾਈਜ਼ਰ ਚਮਕੌਰ ਸਿੰਘ ਨੇ ਕਿਹਾ ਕਿ ਆ ਰਹੇ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ | ਇਸ ਮੌਕੇ ਸਰਪੰਚ ਕਮਲਜੀਤ ਕੌਰ, ਨਿਸ਼ਾਨ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ, ਗੁਰਦੀਪ ਸਿੰਘ ਬ੍ਰੀਡ ਚੈੱਕਰ, ਸਨੀ ਕੁਮਾਰ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |