ਸਿਵਲ ਹਸਪਤਾਲ ਮੋਗਾ 'ਚ ਵਿਸ਼ਵ ਖ਼ੂਨਦਾਨ ਦਿਵਸ ਮਨਾਇਆ
ਅਜੀਤ ਡੈਸਕ
21-06-2025
ਮੋਗਾ, 20 ਜੂਨ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਖ਼ੂਨਦਾਨ ਕਰਨ ਵਾਲੇ ਖੂਨ ਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਵਿਚ ਡਾ. ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਖ਼ੂਨਦਾਨ ਕਲੱਬ ਅਤੇ ਸੋਸਾਇਟੀ ਦੇ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਵੀ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਪੁੱਜੇ | ਇਸ ਮੌਕੇ ਐਸ.ਐਮ.ਓ. ਮੋਗਾ ਡਾ. ਗਗਨਦੀਪ ਸਿੰਘ ਸਿੱਧੂ ਸਿਵਲ ਹਸਪਤਾਲ ਮੋਗਾ ਨੇ ਕਿਹਾ ਕਿ ਖ਼ੂਨਦਾਨ ਪੰਦ੍ਹਰਵਾੜਾ ਦੌਰਾਨ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਡਾ. ਅਕਾਂਸ਼ਾ ਮਿੱਤਲ ਨੇ ਕਿਹਾ ਖ਼ੂਨਦਾਨ ਪੰਦ੍ਹਰਵਾੜਾ ਦੌਰਾਨ ਸਿਹਤ ਵਿਭਾਗ ਮੋਗਾ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਵੱਖ-ਵੱਖ ਥਾਵਾਂ 'ਤੇ ਸੈਮੀਨਾਰ ਵੀ ਕੀਤੇ ਗਏ ਤਾਂ ਜੋ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਬਾਰੇ ਪ੍ਰੇਰਿਤ ਕੀਤਾ ਜਾ ਸਕੇ | ਇਸ ਮੌਕੇ ਵੱਖ-ਵੱਖ ਮੈਂਬਰਾਂ ਤੋ ਇਲਾਵਾ ਪਰਮਿੰਦਰ ਸਿੰਘ ਐਸ. ਐਲ.ਟੀ., ਕੁਲਬੀਰ ਸਿੰਘ ਢਿੱਲੋਂ, ਰਮਨ ਭੁੱਲਰ, ਸਰਕਾਰੀ ਨਰਸਿੰਗ ਸਕੂਲ ਅਧਿਆਪਕਾਂ ਕਮਲਪ੍ਰੀਤ ਕੌਰ, ਕਿਰਨ ਸਲਹਣ, ਗਗਨਦੀਪ ਸਿੰਘ ਐਸ.ਆਈ., ਪੰਕਜ ਦੂਬੇ ਅਤੇ ਸਟੀਫਨ ਬਲੱਡ ਬੈਂਕ, ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਕੇ ਦੀਪ ਸਿੰਘ ਬਲੱਡ ਬੈਂਕ ਵੀ ਹਾਜ਼ਰ ਸਨ |