01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਰਾਲੀ ਨੂੰ ਸਾੜਨਾ ਅੰਨਦਾਤੇ ਦਾ ਸ਼ੌਕ ਨਹੀਂ ਮਜਬੂਰੀ -ਭਾਕਿਯੂ ਬਹਿਰਾਮ ਕੇ

ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਦੌਰਾਨ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਹੋਰ ਆਗੂ ਤੇ ਕਿਸਾਨ | ਤਸਵੀਰ : ਗੁਰਮੀਖ਼ਾਲਸਾ <br/> 22-09-2025
ਕੋਟ ਈਸੇ ਖਾਂ, 21 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਬੈਠਕ ਸਥਾਨਕ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਮਸੀਤਾਂ ਰੋਡ ਵਿਖੇ ਬਲਾਕ ਪ੍ਰਧਾਨ ਸਵਰਨ ਸਿੰਘ ਸਦਰ ਕੋਟ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਗੁਰਨਾਮ ਸਿੰਘ ਸ਼ਾਹ ਵਾਲਾ ਸੂਬਾ ਸਕੱਤਰ, ਬਾਜ ਸਿੰਘ ਸੰਘਲਾ ਤੇ ਜਗੀਰ ਸਿੰਘ ਸ਼ਾਦੀ ਵਾਲਾ ਐਗਜ਼ੈਕਟਿਵ ਮੈਂਬਰ ਪੰਜਾਬ, ਮੁਖਤਿਆਰ ਸਿੰਘ ਚੱਕ ਸਿੰਘਪੁਰਾ ਕੋਰ ਕਮੇਟੀ ਮੈਂਬਰ, ਜੰਗੀਰ ਸਿੰਘ ਫ਼ੌਜੀ ਮੁੱਖ ਖ਼ਜ਼ਾਨਚੀ, ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ ਮੋਗਾ, ਬਲਵੀਰ ਸਿੰਘ ਮਾਨ ਜ਼ਿਲ੍ਹਾ ਸਕੱਤਰ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਬੈਠਕ ਦੀ ਕਾਰਵਾਈ ਅਵਤਾਰ ਸਿੰਘ ਨਿਹਾਲਗੜ੍ਹ ਨੇ ਚਲਾਈ | ਪ੍ਰਵਾਸੀਆਂ ਵਲੋਂ ਮਾਸੂਮ ਬੱਚੇ ਹਰਵੀਰ ਸਿੰਘ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਦੀ ਘਟਨਾ ਸਬੰਧੀ ਜਥੇਬੰਦੀ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਨੂੰ ਲੋਕ ਗਲਤ ਨਾ ਸਮਝਣ, ਇਹ ਕਿਸਾਨਾਂ ਦਾ ਕੋਈ ਸ਼ੌਕ ਨਹੀ ਸਗੋਂ ਹਾਲਾਤਾਂ ਅਨੁਸਾਰ ਮਥਿਆਈ ਗਈ ਇਕ ਮਜਬੂਰੀ ਹੈ | ਮਿਸਾਲ ਦੇ ਤੌਰ 'ਤੇ ਛੋਟਾ ਕਿਸਾਨ ਪਰਾਲੀ ਨੂੰ ਜ਼ਮੀਨ ਵਿਚ ਗਾਲਨ ਵਾਸਤੇ ਵੱਡੀ ਮਸ਼ੀਨਰੀ ਨਹੀ ਲੈ ਸਕਦਾ | ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਵਾਸਤੇ ਮਸ਼ੀਨਰੀ 'ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤਾਂ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀ ਲਾਏਗਾ | ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਅੱਜ ਕੱਲ੍ਹ ਡੀਜ਼ਲ, ਖਾਦਾਂ, ਪੈਸਟੀਸਾਈਡ ਦੀਆਂ ਵਧਦੀਆਂ ਕੀਮਤਾਂ ਨਾਲ ਪਹਿਲਾਂ ਹੀ ਪ੍ਰੇਸ਼ਾਨ ਹਨ, ਇਸ ਲਈ ਪਰਾਲੀ ਨੂੰ ਸੰਭਾਲਣ ਲਈ ਕੋਈ ਵੱਖਰਾ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪੈਂਦਾ | ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਹੋਣ ਮਗਰੋਂ ਲਾਈਨਾਂ ਵਿਚ ਪਈ ਪਰਾਲੀ ਨੂੰ ਅੱਗ ਨਾਲ ਇਕ ਪ੍ਰਤੀਸ਼ਤ ਵੀ ਪ੍ਰਦੂਸ਼ਣ ਨਹੀਂ ਫੈਲਦਾ | ਇਸ ਲਈ ਦੇਸ਼ ਦੀਆਂ ਸਰਵ ਉੱਚ ਅਦਾਲਤਾਂ ਅੰਨਦਾਤੇ ਨੂੰ ਸਜ਼ਾਵਾਂ ਦੇਣ ਦੀ ਬਜਾਏ ਸਰਕਾਰਾਂ ਤੋਂ ਪਰਾਲੀ ਦੇ ਵਿਸ਼ੇਸ਼ ਪ੍ਰਬੰਧਨ ਵਾਸਤੇ ਝੋਨੇ 'ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿਵਾਉਣ | ਇਸ ਮੌਕੇ ਚਮਕੌਰ ਸਿੰਘ ਬੱਡੂਵਾਲ, ਤਰਸੇਮ ਸਿੰਘ ਜੰਗ ਯੂਥ ਪ੍ਰਧਾਨ, ਹਰਪ੍ਰੀਤ ਸਿੰਘ ਲਲਿਹਾਂਦੀ ਜ਼ਿਲ੍ਹਾ ਸਕੱਤਰ, ਜੀਤ ਸਿੰਘ ਅਮੀਵਾਲਾ, ਸਤਨਾਮ ਸਿੰਘ ਬਾਸੀ ਮੀਤ ਪ੍ਰਧਾਨ, ਦਰਸ਼ਨ ਸਿੰਘ, ਸੁਖਮੰਦਰ ਸਿੰਘ, ਗੁਰਮੀਤ ਸਿੰਘ ਭੁੱਲਰ, ਗੁਰਭਿੰਦਰ ਸਿੰਘ, ਹਰਪ੍ਰੀਤ ਸਿੰਘ ਕੈਂਥ, ਸੁਖਜੀਤ ਸਿੰਘ ਮੁਦਕੀ, ਕੁਲਵਿੰਦਰ ਸਿੰਘ ਉੱਪਲ, ਗੁਰਦੇਵ ਸਿੰਘ, ਅਮਰੀਕ ਸਿੰਘ ਲੌਂਗੀਵਿੰਡ, ਲਖਵਿੰਦਰ ਸਿੰਘ ਬੋਘੇਵਾਲਾ, ਗੁਰਮੀਤ ਸਿੰਘ ਕਾਛੇਵਾਲ, ਨਰਿੰਦਰ ਸਿੰਘ ਗੱਗੇਵਾਲ, ਅਮਨਦੀਪ ਸਿੰਘ ਖ਼ਾਲਸਾ, ਪਿ੍ਥੀ ਸਿੰਘ ਫ਼ੌਜੀ, ਜਸਵਿੰਦਰ ਸਿੰਘ ਮੰਝਲੀ, ਕਮਲਜੀਤ ਸਿੰਘ ਸਿਰਸੜੀ, ਹਰਦੀਪ ਸਿੰਘ ਬੀਜਾਪੁਰ, ਸਵਰਨ ਸਿੰਘ ਨਿਹਾਲਗੜ੍ਹ, ਗੁਰਸਿਮਰਨ ਸਿੰਘ ਯੂਥ ਪ੍ਰਧਾਨ ਇੰਦਰਗੜ੍ਹ, ਗੁਰਬਚਨ ਸਿੰਘ, ਅਮਰਜੀਤ ਸਿੰਘ ਕੋਟ ਮੁਹੰਮਦ ਖਾਂ, ਜਸਵੰਤ ਸਿੰਘ ਕੈਸ਼ੀਅਰ, ਜਗਜੀਤ ਸਿੰਘ ਪ੍ਰਧਾਨ, ਚੰਨ ਸਿੰਘ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਕਾਲਾ, ਜਸਵੰਤ ਸਿੰਘ ਮਸੀਤਾਂ, ਜੱਸ ਗੜਾ, ਕੁਲਜਿੰਦਰ ਸਿੰਘ, ਸੇਵਾ ਸਿੰਘ ਦਲੀਏਕਾ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ

ਪਿਛਲੀ ਖ਼ਬਰ ਸਿੱਖ ਕੌਮ ਨੇ ਹੜ੍ਹਾਂ ਦੌਰਾਨ ਆਪਣਾ ਸਿਰ ਆਪ ਗੁੰਦਿਆ- ਮੱਖਣ ਬਰਾੜ <br/> ਅਗਲੀ ਖ਼ਬਰ ਡੇਰਾ ਸਮਾਧਾਂ ਅਜੀਤਵਾਲ ਵਿਖੇ ਮਹਾਪੁਰਸ਼ਾਂ ਦੀ ਯਾਦ ਵਿਚ ਤਿੰਨ ਦਿਨਾ ਸਮਾਗਮ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।