ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਮੋਗਾ ਜ਼ਿਲ੍ਹਾ ਇਕਾਈ ਵਲੋਂ ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਪ੍ਰਧਾਨ ਗੁਰਜੀਤ ਸਿੰਘ ਤੇ ਅਹੁਦੇਦਾਰਾਂ ਨੇ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਮੋਗਾ ਇੰਚਾਰਜ ਐਸ.ਆਈ. ਸੁਖਮੰਦਰ ਸਿੰਘ ਦੀਆ ਸ਼ਲਾਘਾ ਯੋਗ ਸੇਵਾਵਾਂ ਸਦਕਾ ਸਨਮਾਨਿਤ ਕੀਤਾ | ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਐਸ.ਆਈ. ਸੁਖਮੰਦਰ ਸਿੰਘ ਤੇ ਟ੍ਰੈਫਿਕ ਪੁਲਿਤ ਟੀਮ ਟ੍ਰੈਫ਼ਿਕ ਨੂੰ ਨਿਰਵਿਘਨ ਚਾਲੂ ਰੱਖਣ ਲਈ ਸਦਾ ਯਤਨਸ਼ੀਲ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਭੀੜ-ਭੜੱਕੇ ਵਾਲੇ ਖੇਤਰਾਂ, ਪ੍ਰਤਾਪ ਰੋਡ, ਰੇਲਵੇ ਰੋਡ, ਮੇਨ ਬਾਜ਼ਾਰ, ਡਾ. ਸ਼ਾਮ ਲਾਲ ਚੌਕ, ਸਬਜ਼ੀ ਮੰਡੀ ਬੱਸ ਸਟੈਂਡ ਚੌਕ ਅਤੇ ਅਕਾਲਸਰ ਰੋਡ ਵਿਚ ਆਪਣੀ ਕੁਸ਼ਲ ਟੀਮ ਦੀ ਅਗਵਾਈ ਕਰਦੇ ਹਨ, ਜੋ ਕਿ ਟ੍ਰੈਫਿਕ ਦੇ ਸਮੇਂ ਦੌਰਾਨ ਟ੍ਰੈਫਿਕ ਪ੍ਰਬੰਧਨ ਕਰਕੇ ਸ਼ਹਿਰ ਦੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਦੇ ਹਨ | ਐਸ.ਆਈ. ਸੁਖਮੰਦਰ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਆਵਾਜਾਈ ਦਾ ਘੇਰਾ ਤੰਗ ਹੋਣ ਤੋਂ ਬਚਾਉਣ ਲਈ ਆਪਣੇ ਵਾਹਨ ਪਾਰਕਿੰਗ ਵਿਚ ਹੀ ਪਾਰਕ ਕਰਨ, ਸੜਕਾਂ ਦੇ ਵਿਚਕਾਰ ਵਾਹਨ ਖੜੇ ਹੋਣ ਨਾਲ ਟਰੈਫ਼ਿਕ ਪ੍ਰਭਾਵਿਤ ਹੁੰਦਾ ਹੈ | ਇਸ ਮੌਕੇ ਪਿ੍ਯਵਰਤ ਗੁਪਤਾ, ਜਤਿੰਦਰ ਸਿੰਘ ਬੇਦੀ, ਗੁਰਚਰਨ ਸਿੰਘ ਬਰਾੜ, ਵੀ.ਪੀ. ਸੇਠੀ, ਪਵਨ ਮੋਂਗਾ, ਜਸਵੰਤ ਲਾਲ ਖੁਰਾਣਾ, ਸੁਨੀਲ ਸ਼ਰਮਾ, ਪ੍ਰਸ਼ੋਤਮ ਅਰੋੜਾ ਹਾਜ਼ਰ ਸਨ |