ਕਿਸ਼ਨਪੁਰਾ ਕਲਾਂ, 16 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੀ ਪੱਤੀ ਮਾਝਾ, ਪੱਤੀ ਰਾਮੂੰਵਾਲਾ ਆਦਿ ਦੀ ਸ਼ਮਸ਼ਾਨਘਾਟ ਦਾ ਕੰਮ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ | ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਨੇ ਦੱਸਿਆ ਕਿ ਸ਼ਮਸ਼ਾਨ ਭੂਮੀ 'ਚ 100 ਫੁੱਟ ਕੰਧ ਲੰਮੀ, ਸ਼ੈੱਡ ਇੰਟਰਲਾਕ ਆਦਿ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਹੈਪੀ ਔਲਖ ਨੇ ਦੱਸਿਆ ਕਿ ਕੈਨੇਡਾ ਟਰਾਂਟੋ ਤੋਂ ਖ਼ਾਸ ਕਰ ਕੇ ਸਤਨਾਮ ਸਿੰਘ ਪੁੱਤਰ ਬੰਤ ਸਿੰਘ, ਬਲਦੇਵ ਸਿੰਘ ਡੇਅਰੀ ਵਾਲੇ ਪਲਵਿੰਦਰ ਸਿੰਘ ਮਾਨ ਗਿਆਨੀ ਕੇ ਵਲੋਂ ਭੇਜੇ ਐਨ.ਆਰ.ਆਈ. ਵੀਰਾਂ ਦੇ ਵੱਡੇ ਸਹਿਯੋਗ ਨਾਲ ਸ਼ਮਸ਼ਾਨ ਭੂਮੀ ਦਾ ਕੰਮ ਹੋ ਗਿਆ ਹੈ ਜਿਸ ਤੇ ਕਰੀਬ 2 ਲੱਖ ਰੁਪਏ ਖਰਚਾ ਆ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ 'ਚ ਅਧੂਰੇ ਕਾਰਜ ਪੂਰੇ ਕੀਤੇ ਜਾਣਗੇ | ਇਸ ਸਮੇਂ ਹੰਸ ਕੁਮਾਰ ਪੱਬੀ ਨੇ ਦੱਸਿਆ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਵਲੋਂ ਨਗਰ ਵਿਚ ਵੱਡੀ ਪੱਧਰ 'ਤੇ ਕਾਰਜ ਕੀਤੇ ਗਏ ਹਨ ਤੇ ਕਰ ਰਿਹਾ ਹੈ ਤੇ ਇਸ ਨੌਜਵਾਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਨਸੀਬ ਸਿੰਘ, ਕਾਕਾ ਸਿੰਘ, ਗੋਪੀ ਸਿੰਘ, ਦੀਪੂ, ਸੋਨੀ ਡੁਬਈ, ਕਾਲਾ ਸੇਵਾਦਾਰ, ਮੱਖਣ ਸਿੰਘ, ਪੰਨੂ ਸਿੰਘ ਆਦਿ ਹਾਜ਼ਰ ਸਨ |