22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸ਼ਹੀਦ ਹੌਲਦਾਰ ਜੋਰਾ ਸਿੰਘ ਕੀਰਤੀ ਚੱਕਰ ਦਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 17-10-2025
ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹੇ ਦੇ ਪਿੰਡ ਬਘੇਲੇ ਵਾਲਾ ਵਿਖੇ ਸ਼ਹੀਦ ਜੋਰਾ ਸਿੰਘ ਕੀਰਤੀ ਚੱਕਰ ਦਾ ਜਨਮ ਦਿਨ ਸ਼ਹੀਦ ਦੇ ਲੱਗੇ ਆਦਮ ਕੱਦ ਬੁੱਤ 'ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਮਨਾਇਆ ਗਿਆ | ਜਿਸ ਸਮੇਂ ਮਹਿਲਾ ਸਰਪੰਚ ਦੇ ਪਤੀ ਜਸਵੀਰ ਸਿੰਘ ਪੱਪੂ, ਸਾਬਕਾ ਸਰਪੰਚ ਦਵਿੰਦਰਪਾਲ ਸਿੰਘ, ਨਿਰਮਲ ਸਿੰਘ ਪੰਚ, ਗੁਰਪ੍ਰੀਤ ਸਿੰਘ ਸੰਧੂ ਪੰਚ, ਲਖਵਿੰਦਰ ਸਿੰਘ ਪੰਚ, ਸੀਰਾ ਸਿੰਘ ਪੰਚ, ਡਾ. ਸਰਬਜੀਤ ਸਿੰਘ ਸੰਘਾ, ਸ਼ਹੀਦ ਜੋਰਾ ਸਿੰਘ ਸ.ਸ.ਸ. ਸਕੂਲ ਦੇ ਇੰਚਾਰਜ ਪਵਨ ਕੁਮਾਰ ਅਤੇ ਸਮੂਹ ਸਕੂਲ ਸਟਾਫ਼ ਅਤੇ ਸ਼ਹੀਦ ਜੋਰਾ ਸਿੰਘ ਦੀ ਧਰਮ-ਪਤਨੀ ਬੀਬੀ ਮਨਜੀਤ ਕੌਰ, ਬੇਟਾ ਜਸਕਰਨ ਸਿੰਘ, ਸ਼ਹੀਦ ਜੋਰਾ ਸਿੰਘ ਯੂਥ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਘੀਤਾ, ਸਟੇਜ ਸੈਕਟਰੀ ਬੇਅੰਤ ਸਿੰਘ, ਬਲਵਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ |

ਪਿਛਲੀ ਖ਼ਬਰ ਨਿਯਮਿਤ ਨਮੀ ਵਾਲੀ ਫ਼ਸਲ 24 ਘੰਟਿਆਂ 'ਚ ਖ਼ਰੀਦ ਕੇ 48 ਘੰਟਿਆਂ ਅੰਦਰ ਅਦਾਇਗੀ ਬਣਾਈ ਜਾ ਰਹੀ ਯਕੀਨੀ-ਡੀ.ਸੀ. <br/> ਅਗਲੀ ਖ਼ਬਰ ਕਿਸ਼ਨਪੁਰਾ ਕਲਾਂ ਦੇ ਸ਼ਮਸ਼ਾਨਘਾਟ ਦਾ ਨਵੀਨੀਕਰਨ ਨਿਰੰਤਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।