ਅਜੀਤਵਾਲ, 5 ਨਵੰਬਰ (ਹਰਦੇਵ ਸਿੰਘ ਮਾਨ)-ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਝਿੜੀ ਚੂਹੜਚੱਕ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਨਿਰਵਾਣ ਸ਼ੁੱਧ ਮੁਨੀ ਵਲੋਂ ਦੇਸ-ਵਿਦੇਸ਼ ਵਿਚ ਵੱਸਦੀਆਂ ਇਲਾਕਾ ਅਤੇ ਨਗਰ ਵਾਸੀ ਸੰਗਤਾਂ ਤੇ ਸੇਵਾਦਾਰਾਂ ਨਾਲ ਸੰਤ ਬਾਬਾ ਤੋਤਾ ਰਾਮ, ਸੰਤ ਬਾਬਾ ਯਮਨਾ ਦਾਸ, ਸੰਤ ਬਾਬਾ ਅਰਜੁਨ ਮੁਨੀ, ਸੰਤ ਬਾਬਾ ਮਨੋਹਰ ਮੁਨੀ ਦੇ ਸਾਲਾਨਾ ਬਰਸੀ ਸਮਾਗਮ 9 ਤੋਂ 11 ਨਵੰਬਰ ਤੱਕ ਕਰਵਾਏ ਜਾ ਰਹੇ ਹਨ, ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 11 ਨਵੰਬਰ ਨੂੰ ਪਾਏ ਜਾਣਗੇ, ਉਪਰੰਤ ਵਿਸ਼ਾਲ ਸੰਤ ਸਮਾਗਮ ਹੋਵੇਗਾ, ਜਿਸ 'ਚ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼, ਰਾਗੀ ਢਾਡੀ, ਕਵੀਸ਼ਰੀ ਜਥੇ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰੀਆਂ ਲਗਵਾਉਣਗੀਆਂ | ਸਮਾਗਮਾਂ ਦੌਰਾਨ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਣਗੇ |