24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਧੁੰਦ ਦੇ ਪ੍ਰਕੋਪ ਤੋਂ ਬਚਣ ਲਈ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

ਅਜੀਤ ਡੈਸਕ 24-12-2025
ਬੱਧਨੀ ਕਲਾਂ, 23 ਦਸੰਬਰ (ਸੰਜੀਵ ਕੋਛੜ)-ਬੀਤੇ ਦਿਨਾਂ ਤੋਂ ਪੈ ਰਹੀ ਧੁੰਦ ਦੇ ਚੱਲਦਿਆਂ ਹਾਦਸਿਆਂ ਤੋਂ ਬਚਣ ਲਈ ਸਰਬੱਤ ਦਾ ਭਲਾ ਟਰੱਸਟ ਵਲੋਂ ਨਗਰ ਨਿਵਾਸੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਟਰੈਕਟਰ ਟਰਾਲੀਆਂ, ਰੇਹੜੀਆਂ, ਟਰੱਕਾਂ ਤੋਂ ਇਲਾਵਾ ਹੋਰਨਾਂ ਵਾਹਨਾਂ ਤੇ ਰੇਡੀਅਮ ਰਿਫ਼ਲੈਕਟਰ ਸਟਿੱਕਰ ਲਗਾਏ | ਇਸ ਸਮੇਂ ਬੱਧਨੀ ਕਲਾਂ ਥਾਣਾ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਆਮ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧੁੰਦ ਦੇ ਦਿਨਾਂ 'ਚ ਅਕਸਰ ਹੀ ਹਾਦਸੇ ਵਧ ਜਾਂਦੇ ਹਨ ਉਨ੍ਹਾਂ ਤੋਂ ਬਚਣ ਲਈ ਜਿੱਥੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ, ਉੱਥੇ ਹੀ ਆਪਣੇ ਵਾਹਨਾਂ ਨੂੰ ਲਿਮਟਿਡ ਗਤੀ ਤੇ ਚਲਾਓ ਅਤੇ ਕਿਸੇ ਜਰੂਰੀ ਕੰਮ ਕਾਜ ਲਈ ਹੀ ਸਫ਼ਰ ਕਰੋ ਤੁਹਾਡੀ ਜ਼ਿੰਦਗੀ ਤੁਹਾਡੇ ਪਰਿਵਾਰਾਂ ਲਈ ਬਹੁਤ ਜ਼ਰੂਰੀ ਹੈ | ਇਸ ਸਮੇਂ ਨੰਬਰਦਾਰ ਰਵੀਇੰਦਰਜੀਤ ਸਿੰਘ ਰਵੀ ਤੇ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਖਹਿਰਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਰਵੀਇੰਦਰਜੀਤ ਸਿੰਘ, ਸੁਖਚੈਨ ਸਿੰਘ, ਜਗਜੀਤ ਸਿੰਘ ਖਹਿਰਾ, ਕਲਿਆਣ ਸਿੰਘ, ਜਗਰਾਜ ਸਿੰਘ ਖੋਖਰ, ਪੁਸ਼ਪਿੰਦਰ ਸਿੰਘ ਪੱਪੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁਸਲਿਮ ਫ਼ਰੰਟ ਪੰਜਾਬ ਵਲੋਂ ਉਮਰਾ ਹੱਜ ਕਰ ਕੇ ਆਏ ਹਾਜੀਆਂ ਦਾ ਵਤਨ ਵਾਪਸੀ 'ਤੇ ਸਨਮਾਨ ਅਗਲੀ ਖ਼ਬਰ ਸਾਬਕਾ ਕੌਂਸਲਰ ਨਰਿੰਦਰਪਾਲ ਸਿੱਧੂ 'ਤੇ ਘਰ ਅੰਦਰ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।