25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਾਈ ਬਲੱਡ ਪ੍ਰੈਸ਼ਰ ਸਬੰਧੀ ਜਾਗਰੂਕਤਾ ਪੇਂਟਿੰਗ ਅਤੇ ਪ੍ਰਸ਼ਨ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 18-06-2025
ਸੰਗਰੂਰ, 17 ਜੂਨ (ਅਮਨਦੀਪ ਸਿੰਘ ਬਿੱਟਾ)-ਸਿਵਲ ਸਰਜਨ ਡਾ. ਸੰਜੇ ਕਾਮਰਾ ਦੀ ਯੋਗ ਅਗਵਾਈ ਹੇਠ ਹਾਈਪਰਟੈਂਸ਼ਨ ਬਾਰੇ ਜਾਗਰੂਕਤਾ ਮਹੀਨੇ ਦੌਰਾਨ ਜਾਰੀ ਗਤੀਵਿਧੀਆਂ ਦੀ ਲੜੀ ਤਹਿਤ ਅੱਜ ਸਥਾਨਕ ਸਰਕਾਰੀ ਨਰਸਿੰਗ ਸਕੂਲ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਹਾਈਪਰਟੈਂਸ਼ਨ (ਹਾਈ ਬਲੱਡ ਪ੍ਰੈਸ਼ਰ) ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨਰਸਿੰਗ ਸਿਖਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਡਾ. ਸੰਜੇ ਕਾਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਾਈਪਰਟੈਂਸ਼ਨ ਦੇ ਵਧਦੇ ਪ੍ਰਕੋਪ ਅਤੇ ਇਸਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਈਪਰਟੈਂਸ਼ਨ ਇੱਕ 'ਸਾਈਲੈਂਟ ਕਿਲਰ' ਹੈ, ਜੋ ਸ਼ੁਰੂਆਤੀ ਪੜਾਵਾਂ ਵਿਚ ਕੋਈ ਖ਼ਾਸ ਲੱਛਣ ਨਹੀਂ ਦਿਖਾਉਂਦਾ, ਪਰ ਜੇਕਰ ਇਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਦਿਲ ਦੇ ਦੌਰੇ, ਸਟਰੋਕ, ਗੁਰਦੇ ਫ਼ੇਲ੍ਹ ਹੋਣ ਅਤੇ ਅੱਖਾਂ ਦੀ ਰੌਸ਼ਨੀ ਦੇ ਨੁਕਸਾਨ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ | ਇਸ ਤੋਂ ਬਾਅਦ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਹਾਈਪਰਟੈਂਸ਼ਨ ਦੇ ਕਾਰਨਾਂ, ਲੱਛਣਾਂ, ਇਲਾਜ, ਰੋਕਥਾਮ ਅਤੇ ਇਸ ਨਾਲ ਜੁੜੀਆਂ ਹੋਰ ਬਿਮਾਰੀਆਂ ਬਾਰੇ ਪ੍ਰਸ਼ਨ ਪੁੱਛੇ ਗਏ | ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ ਅਤੇ ਆਖ਼ਰੀ ਦੌਰ ਤੱਕ ਮੁਕਾਬਲਾ ਕਾਫੀ ਸਖ਼ਤ ਰਿਹਾ | ਕੁਇਜ਼ ਮੁਕਾਬਲੇ ਦੇ ਨਾਲ-ਨਾਲ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਦਾ ਵਿਸ਼ਾ 'ਹਾਈਪਰਟੈਂਸ਼ਨ: ਰੋਕਥਾਮ ਅਤੇ ਜਾਗਰੂਕਤਾ' ਸੀ | ਉਨ੍ਹਾਂ ਦੀਆਂ ਪੇਂਟਿੰਗਾਂ ਵਿਚ ਸਿਹਤਮੰਦ ਖ਼ੁਰਾਕ, ਕਸਰਤ, ਤਣਾਅ ਤੋਂ ਬਚਾਅ ਅਤੇ ਨਿਯਮਤ ਜਾਂਚ ਦੇ ਮਹੱਤਵ ਨੂੰ ਦਰਸਾਇਆ ਗਿਆ ਸੀ | ਹਰ ਪੇਂਟਿੰਗ ਇੱਕ ਖ਼ਾਸ ਸੰਦੇਸ਼ ਦੇ ਰਹੀ ਸੀ, ਜੋ ਕਿ ਦਰਸ਼ਕਾਂ ਨੂੰ ਹਾਈਪਰਟੈਂਸ਼ਨ ਬਾਰੇ ਸਿੱਖਿਅਤ ਕਰਨ ਵਿਚ ਸਹਾਇਕ ਸੀ | ਦੋਵਾਂ ਮੁਕਾਬਲਿਆਂ ਦੀ ਸਮਾਪਤੀ ਤੋਂ ਬਾਅਦ, ਨਰਸਿੰਗ ਸਕੂਲ ਦੇ ਪਿ੍ੰਸੀਪਲ ਸੁਰਿੰਦਰ ਕੌਰ, ਅਤੇ ਹੋਰ ਫੈਕਲਟੀ ਮੈਂਬਰਾਂ ਨੇ ਜੇਤੂਆਂ ਦਾ ਐਲਾਨ ਕੀਤਾ | ਜੇਤੂਆਂ ਨੂੰ ਸਿਵਲ ਸਰਜਨ, ਡਾ. ਸੰਜੇ ਕਾਮਰਾ ਵੱਲੋਂ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਸਿਹਤ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਨੂੰ ਭਵਿੱਖ ਦੇ ਸਿਹਤ ਸੰਭਾਲ ਪੇਸ਼ੇਵਰਾਂ ਵਜੋਂ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਸਮੂਹ ਭਾਗੀਦਾਰਾਂ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਦੁਰਗਾ ਪ੍ਰਸਾਦ ਐਸ.ਆਈ, ਹਰਦੀਪ ਕੁਮਾਰ ਬਲਾਕ ਐਜੂਕੇਟਰ, ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ, ਦੀਪਕ ਸ਼ਰਮਾ, ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ਼ ਤੇ ਸਿਖਿਆਰਥਣਾਂ ਹਾਜ਼ਰ ਸਨ |

ਪਿਛਲੀ ਖ਼ਬਰ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸੀ.ਟੀ.ਯੂ. ਪੰਜਾਬ ਦਾ ਵਫ਼ਦ ਕੈਬਨਿਟ ਸਬ ਕਮੇਟੀ ਨੂੰ ਮਿਲਿਆ <br/> ਅਗਲੀ ਖ਼ਬਰ ਗੁਰਵਿੰਦਰ ਸਿੰਘ ਤੋਲਾਵਾਲ ਦੀ ਬਰਸੀ ਮੌਕੇ ਬੂਟੇ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।