ਦਿੜ੍ਹਬਾ ਮੰਡੀ, 20 ਜੂਨ (ਜਸਵੀਰ ਸਿੰਘ ਅÏਜਲਾ)-ਸ਼੍ਰੋਮਣੀ ਅਕਾਲੀ ਅੰਮਿ੍ਤਸਰ ਸਿਮਰਨਜੀਤ ਸਿੰਘ ਮਾਨ ਵਲੋਂ ਸੰਤ ਤੇਜਾ ਸਿੰਘ ਹਾਲ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ 21 ਜੂਨ ਨੂੰ ਗੱਤਕਾ ਦਿਵਸ ਵਜੋਂ ਮਨਾਇਆ ਜਾਵੇਗਾ | ਇਸ ਸਬੰਧੀ ਹਲਕਾ ਦਿੜ੍ਹਬਾ ਵਿਖੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਅੰਮਿ੍ਤਸਰ ਦੇ ਇਸਤਰੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਬਲਜੀਤ ਕੌਰ ਖ਼ਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਕੇਂਦਰ ਦੀ ਮੋਦੀ ਹਕੂਮਤ ਆਈ ਤਾਂ ਉਸ ਵਲੋਂ ਐਲਾਨ ਕੀਤਾ ਗਿਆ ਕਿ 21 ਜੂਨ ਨੂੰ ਪੂਰਾ ਭਾਰਤ ਦੇਸ਼ 'ਚ ਯੋਗਾ ਦਿਵਸ ਵਜੋਂ ਮਨਾਇਆ ਕਰੇਗਾ | ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਨ੍ਹਾਂ ਦੀ ਅਪੀਲ ਨੂੰ ਨਾ ਮੰਨਦੇ ਹੋਏ ਗੱਤਕਾ ਦਿਵਸ ਮਨਾਉਣ ਦਾ ਪ੍ਰਣ ਕੀਤਾ ਸੀ | ਪ੍ਰਧਾਨ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਆਰ.ਐੱਸ.ਐੱਸ ਅਤੇ ਮੋਦੀ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਪੰਥਕ ਜਥੇਬੰਦੀਆਂ ਵਲੋਂ ਹਰ ਸਾਲ 21 ਜੂਨ ਨੂੰ ਗੱਤਕਾ ਦਿਵਸ ਵਜੋਂ ਹੀ ਮਨਾਇਆ ਜਾਇਆ ਕਰੇਗਾ | ਉਨ੍ਹਾਂ ਕਿਹਾ ਕਿ ਜੇ ਦੇਸ਼ ਉੱਪਰ ਕੋਈ ਬਾਹਰੀ ਹਮਲਾ ਹੋ ਜਾਂਦਾ ਹੈ ਤਾਂ ਯੋਗਾ ਕੰਮ ਨਹੀਂ ਆਵੇਗਾ ਤੇ ਉਸ ਮੌਕੇ ਸ਼ਸਤਰ ਹੀ ਕੰਮ ਆਉਣਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਗੱਤਕਾ ਖੇਡਾਂ ਨਾਲ ਸਰੀਰ ਤੰਦਰੁਸਤ ਤੇ ਚੁਸਤ ਅਤੇ ਫੁਰਤੀਲਾ ਵੀ ਰਹਿੰਦਾ ਹੈ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਰਾਮਪੁਰਾ, ਯੂਥ ਪ੍ਰਧਾਨ ਸਤਨਾਮ ਸਿੰਘ ਰਤੋ ਕੇ, ਪੀ.ਐਸ.ਸੀ ਮੈਂਬਰ ਹਰਜੀਤ ਸਿੰਘ ਸਜੂਮਾ, ਹਰਮਿੰਦਰ ਸਿੰਘ ਜੇਜੀਆਂ, ਮਲਕੀਤ ਸਿੰਘ ਖੇਤਲਾ, ਅਵਤਾਰ ਸਿੰਘ ਦਿੜ੍ਹਬਾ, ਰਾਜ ਸਿੰਘ ਦਿੜ੍ਹਬਾ ਤੇ ਮੋਹਿਤ ਖਾਨ ਛਾਹੜ ਆਦਿ ਮੌਜੂਦ ਸਨ |