28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਖਰ ਭਿ੍ਸ਼ਟਾਚਾਰ ਕਿਵੇਂ ਹੋਵੇਗਾ ਖ਼ਤਮ... ਜਦੋਂ ਸੱਤਾਧਾਰੀ ਧਿਰ 'ਆਪ' ਨਾਲ ਸਬੰਧਿਤ ਆਗੂ ਖ਼ੁਦ ਮੰਨਦੇ ਨੇ ਕਿ ਉਹ ਦਿੰਦੇ ਨੇ ਅਧਿਕਾਰੀਆਂ ਨੂੰ ਵਗਾਰਾਂ <br/>

ਅਜੀਤ ਡੈਸਕ 21-06-2025
ਬਰਨਾਲਾ, 20 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀਂ ਟਰੱਕ ਯੂਨੀਅਨ ਬਰਨਾਲਾ ਦੀ ਇਕ ਗੱਡੀ ਦਾ ਆਰ.ਟੀ.ਓ. ਵਲੋਂ ਚਲਾਨ ਕੱਟੇ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਵਲੋਂ ਲਗਾਏ ਗਏ ਧਰਨੇ ਅਤੇ ਟਰਾਂਸਪੋਰਟ ਵਿਭਾਗ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਦੀ ਸੋਸ਼ਲ ਮੀਡੀਆ ਉੱਪਰ ਅਤੇ ਜ਼ਿਲ੍ਹਾ ਬਰਨਾਲਾ ਵਿਚ ਕਾਫ਼ੀ ਚਰਚਾ ਹੋ ਰਹੀ ਹੈ | ਇਸ ਚਰਚਾ ਦਾ ਮੁੱਖ ਕਾਰਨ ਇਹ ਹੈ ਕਿ ਜਿੱਥੇ ਇਕ ਪਾਸੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਬੜੇ ਜ਼ੋਰ ਸ਼ੋਰ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਚਾਹੇ ਉਹ ਆਪਣਾ ਹੋਵੇ, ਚਾਹੇ ਬਿਗਾਨਾ | ਲੇਕਿਨ ਦੂਸਰੇ ਪਾਸੇ ਜ਼ਿਲ੍ਹਾ ਬਰਨਾਲਾ ਵਿਚ ਹੋ ਰਹੇ ਭਿ੍ਸ਼ਟਾਚਾਰ ਦੀਆਂ ਪਰਤਾਂ ਆਮ ਆਦਮੀ ਪਾਰਟੀ ਦਾ ਆਗੂ, ਜੋ ਟਰੱਕ ਯੂਨੀਅਨ ਬਰਨਾਲਾ ਦਾ ਪ੍ਰਧਾਨ ਵੀ ਹੈ ਵਲੋਂ ਖੋਲ੍ਹੀਆਂ ਜਾ ਰਹੀਆਂ ਹਨ ਅਤੇ ਸ਼ੋਸ਼ਲ ਮੀਡੀਆ ਉਪਰ ਪਾਈ ਗਈ ਵੀਡੀਓ ਵਿਚ ਇਹ ਖ਼ੁਦ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਨਾ ਕੇਵਲ ਅਧਿਕਾਰੀਆਂ ਨੂੰ ਮਹਿੰਗੀ ਸ਼ਰਾਬ ਦੀਆਂ ਦੋ ਪੇਟੀਆਂ ਭੇਜੀਆਂ ਗਈਆਂ ਹਨ ਬਲਕਿ 42 ਹਜ਼ਾਰ ਰੁਪਏ ਦੀ ਟਰਾਂਸਪੋਰਟ ਵਿਭਾਗ ਦੀ ਸਰਕਾਰੀ ਇਨੋਵਾ ਗੱਡੀ ਦੀ ਸਰਵਿਸ ਵੀ ਕਰਵਾ ਕੇ ਦਿੱਤੀ ਗਈ ਹੈ | ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵਲੋਂ ਵਗਾਰਾਂ ਭਾਵ ਰਿਸ਼ਵਤ ਲੈਣ ਦੇ ਬਾਵਜੂਦ ਯੂਨੀਅਨ ਦੀਆਂ ਗੱਡੀਆਂ ਦੇ ਚਲਾਨ ਕੱਟੇ ਜਾ ਰਹੇ ਹਨ | 'ਆਪ' ਆਗੂ ਤੇ ਟਰੱਕ ਯੂਨੀਅਨ ਪ੍ਰਧਾਨ ਵਲੋਂ ਲਗਾਏ ਗਏ ਇਹ ਇਲਜ਼ਾਮ ਭਾਵੇਂਕਿ ਜਾਂਚ ਦਾ ਵਿਸ਼ਾ ਹੈ ਕਿਉਂਕਿ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਇਸ ਮਾਮਲੇ ਦੀ ਜਾਂਚ ਏ.ਡੀ.ਸੀ. (ਵਿਕਾਸ) ਨੂੰ ਸੌਂਪੀ ਗਈ ਹੈ ਪਰ ਜਿਸ ਢੰਗ ਨਾਲ ਇੱਕ ਸੱਤਾਧਾਰੀ ਧਿਰ ਦੇ ਆਗੂ ਵਲੋਂ ਵਗਾਰ (ਰਿਸ਼ਵਤ) ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਇਸ ਨਾਲ ਜਿੱਥੇ ਜ਼ਿਲ੍ਹਾ ਬਰਨਾਲਾ ਵਿਚ ਫੈਲੇ ਭਿ੍ਸ਼ਟਾਚਾਰ ਸਬੰਧੀ ਕਈ ਤਰ੍ਹਾਂ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਹਨ ਉਥੇ ਇਹ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਜੇਕਰ ਕਾਗਜਾਤ ਅਤੇ ਕੰਮ ਸਹੀ ਹੈ ਤਾਂ ਆਖਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕਿਸ ਗੱਲ ਲਈ ਵਗਾਰ ਦਿੱਤੀ ਜਾ ਰਹੀ ਹੈ | ਕਾਨੂੰਨ ਅਨੁਸਾਰ ਭਾਰਤ ਵਿਚ ਰਿਸ਼ਵਤ ਲੈਣਾ ਅਤੇ ਰਿਸ਼ਵਤ ਦੇਣਾ ਦੋਵੇਂ ਬਰਾਬਰ ਦੇ ਜੁਰਮ ਮੰਨੇ ਜਾਂਦੇ ਹਨ | ਇਸ ਲਈ ਦੇਖਣਾ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਕੀ ਉਹ ਭਿ੍ਸ਼ਟਾਚਾਰ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰਨ ਵਾਲੇ ਅਧਿਕਾਰੀਆਂ ਦੇ ਨਾਲ-ਨਾਲ ਵਗਾਰ (ਰਿਸ਼ਵਤ) ਦੇਣ ਵਾਲਿਆਂ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰਦਾ ਹੈ ਜਾਂ ਨਹੀਂ?

ਪਿਛਲੀ ਖ਼ਬਰ ਕਬੱਡੀ ਖਿਡਾਰੀ ਲਾਲੀ ਧਨੌਲਾ ਯੂਰਪ ਦੇ ਦੌਰੇ ਲਈ ਰਵਾਨਾ <br/> ਅਗਲੀ ਖ਼ਬਰ ਆਦਰਸ਼ ਸਕੂਲ ਯੂਨੀਅਨ ਦੀ ਮੁੱਖ ਮੰਤਰੀ ਨਾਲ 26 ਜੂਨ ਦੀ ਮੀਟਿੰਗ ਮੁਲਤਵੀ ਹੋਈ ਤਾਂ ਯੂਨੀਅਨ ਵਿੱਢੇਗੀ ਤਿੱਖਾ ਸੰਘਰਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।